ਪੰਨਾ:ਪ੍ਰੀਤ ਕਹਾਣੀਆਂ.pdf/82

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
 

ਪ੍ਰਦੇਸ

 

ਰੈਮਜ਼ੇ ਮੈਕਡਾਨਲਡਦੁਨੀਆਂ ਵਿਚ ਕਈ ਉਚ ਹਸਤੀਆਂ ਅਜਿਹੀਆਂ ਵੀ ਹਨ ਜਿਨ੍ਹਾਂ ਨੂੰ ਉਚ ਪਦਵੀ ਤੇ ਪੁਚਾਣ ਵਿਚ ਬਹੁਤ ਸਾਰਾ, ਹਥ ਓਨਾ ਦੀਆਂ ਜੀਵਨ-ਸਾਥਣਾਂ ਦਾ ਹੁੰਦਾ ਹੈ। ਉਹ ਚਾਹੁਣ ਤਾਂ ਉਚ ਹਸਤੀ ਨੂੰ ਡੇਗ ਕੇ ਦੁਨੀਆਂ ਦੇ ਪੈਰਾਂ ਵਿਚ ਸੁਟ ਦੇਣ, ਤੇ ਜੇ ਚਾਹੁਣ ਤਾਂ ਆਸਮਾਨ ਤੇ ਪੁਚਾ ਦੇਣ। ਸਾਡੇ ਸਾਹਮਣੇ ਕਈ ਅਜਿਹਿਆ ਵਿਯਕਤੀਆਂ ਦੀਆਂ ਮਿਸਾਲਾਂ ਹਨ, ਜਿਹੜੀਆਂ ਕਿ ਦੁਨੀਆ ਤੋੰ ਉਂਗਲੀ ਦੇ ਇਸ਼ਾਰੇ ਨਾਲ ਕੰਮ ਕਰਾ ਸਕਦੀਆਂ ਹਨ, ਆਪਣੀ ਜੀਵਨ ਸਾਥਣਾ ਦੀ ਕ੍ਰਿਪਾ ਨਾਲ ਸਿਖਰ ਕਾਮਯਾਬੀ ਦੀ ਪਹੁੜੀ ਤੋਂ ਹੇਠਾਂ ਡਿਗ ਕੇ ਗਿਟੇ ਗੋਡੇ ਭਨਾ ਬੈਠਦੀਆਂ ਹਨ।
ਨੇਤਾ ਲੋਕ ਦਿਨ ਭਰ ਦਫਤਰੀ ਦੁਨੀਆਂ ਤੋਂ ਥਕੇ ਟੁਟੇ ਮੁੜਦੇ, ਜਾਂ ਕੌਮੀ ਜਮਾਤਾਂ ਦੀ ਦੇਖ ਭਾਲ ਤੋਂ ਵਾਪਸ ਘਰ ਚੈਨ ਦੀ

-੮੨-