ਸਾਰਾ ਗ੍ਰੰਥ ਕਿਉਂ ਨਾ ਛਾਪਿਆ ਗਿਆ ਉਸ ਭੂਮਿਕਾ ਨੂੰ ਪੜ੍ਹਕੇ ਦੇਖਲੌ॥
੧੯੦੨ ਈ:
ਪੰਡਿਤ ਯੋਗੀ ਸ਼ਿਵਨਾਥ
ਵਿਸ਼ਾਰਦ ਲੰਙੇਮੰਡੀ
ਪੰਚਤੰਤ੍ਰ ਦੇ ਤੀਜੇ ਐਡੀਸ਼ਨ ਦੀ
ਭੂਮਿਕਾ
ਇਹ ਗ੍ਰੰਥ ਬੜੇ ਚਿਰਾਂ ਤੋਂ ਮੁਕਾ ਹੋਆ ਸੀ ਤੇ ਸਾਨੂੰ ਸਾਡੇ ਪ੍ਰੇਮੀ ਸੱਜਨਾਂ ਵਲੋਂ ਇਹਦੇ ਮੰਗਵਾਣ ਲਈ ਬੇ ਅਨੰਤ ਆਰਡਰ ਆ ਰਹੇ ਸਨ। ਸੋ ਕਿਰਪਾਲੂ ਗਾਹਕਾਂ ਦੀ ਦਿਲੀ ਕਾਮਣਾਂ ਪੂਰੀ ਕਰਨ ਅਤੇ ਰਾਜਨੀਤੀ ਦੇ ਭੁਲੇ ਵੀਰਾਂ ਨੂੰ ਮੁੜਕੇ ਰਾਜਨੀਤਕ ਚਾਹ ਵਧਾਉਨ ਤਥਾ "ਨਾਲੇ ਪੁੰਨ ਨਾਲੇ ਫਲੀਆਂ" ਵਾਲੀ ਕਹਾਵਤ ਨੂੰ ਮੁਖ ਰਖ ਕੇ ਇਸ ਗ੍ਰੰਥ ਦੇ ਕਰਤਾ ਸ੍ਰੀ ਮਾਨ ਪੰਡਿਤ ਯੋਗੀ ਪੀਰ ਸ਼ਿਵਨਾਥ ਜੀ ਸੁਰਗਵਾਸੀ ਦੇ ਚੇਲੇ ਪੰਡਿਤ ਯੋਗੀ ਜਸਵੰਤ ਨਾਥ ਜੀ ਪੀਰ ਪਾਸੋਂ ਆਗ੍ਯਾ ਲੈਕੇ ਤੀਜੀ ਐਡੀਸ਼ਨ ਛਾਪੀ ਗਈ ਹੈ। ਸੋ ਸਾਨੂੰ ਪੂਰਨ ਭਰੋਸਾ ਹੈ। ਕਿ ਸਾਡੀ ਏਸ ਮੇਹਨਤ ਨੂੰ ਸੁਫਲਾ ਕਰਦੇ ਹੋਏ ਪ੍ਰੇਮੀ ਪਾਠਕ ਸ਼ੀਘਰ ਹੀ ਹਥੋ ਹਥੀ ਖ਼੍ਰੀਦ ਕੇ ਚੌਥੀ ਵਾਗੇ ਛਾਪਣ ਦਾ ਹੌਸਲਾ ਵਧਾਉਨ ਗੇ॥
ਨੋਟ- ਏਹ ਗੰਥ ਦੂਜੀ ਐਡੀਸ਼ਨ ਵੀ ਅਸਾਂ ਹੀ ਖ਼੍ਰੀਦ ਕੇ ਗੁਰਮੁਖ ਪਿਆਰਿਆਂ ਦੀ ਸੇਵਾ ਵਿਚ ਪ੍ਰਕਾਸ਼ਤ ਕੀਤੀ ਸੀ॥
ਪ੍ਰਕਸ਼ਕ:--ਲੱਧਾਸਿੰਘ ਐਂਡ ਸਨਜ਼
ਪੁਸਤਕਾਂ ਛਾਪਣ ਤੇ ਵੇਚਣ ਵਾਲੇ
ਲੁਹਾਰੀ ਦਰਵਾਜ਼ਾ ਲਾਹੌਰ
</poem>}}