ਪੰਨਾ:ਪੰਚ ਤੰਤ੍ਰ.pdf/13

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਭੂਮਿਕਾ

ਤਾਂ ਅਸਾਂ ਇਸ ਨੂੰ ਪੂਰਾ ਕੀਤਾ॥ ਹੁਣ ਇਹ ਗ੍ਰੰਥ ਓਰੀਯੰਟਲ ਕਾਲਜ ਦੇ ਵਿਦ੍ਵਾਨ ਤੇ ਗਯਾਨੀ ਦੇ ਇਮਤਿਹਾਨ ਵਿਖੇ ਰਖਿਆ ਗਿਆ ਅਤੇ ਪੰਜਾਬ ਯੂਨੀਵਰਿਸਟੀ ਦੇ ਮੈਂਬਰਾਂ ਨੇ ਮਨਜ਼ੂਰ ਕਰ ਲਿਆ ਇਸ ਲਈ ਇਸਦੇ ਛਾਪਨ ਦਾ ਆਰੰਭ ਕੀਤਾ ਗਿਆ॥

ਇਹ ਬਾਤ ਭੀ ਯਾਦ ਰਹੇ ਕਿ ਵਿਸ਼ਨੁਸ਼ਰਮਾ ਚਾਨਿਕ੍ਯ ਪੰਡਿਤ ਦਾ ਮਿਤ੍ਰ ਸੀ ਜਿਸ ਚਾਨਿਕ੍ਯ ਨੇ ਨਵ ਨੰਦਾ ਨੂੰ ਮਾਰਕੇ ਚੰਦ੍ਰ ਗੁਪਤ ਨੂੰ ਜੋ ਦਾਸੀ ਦਾ ਪੁਤ੍ਰ ਸੀ ਰਾਜ ਲੈ ਦਿੱਤਾ॥

ਅਤੇ ਇਹ ਚਾਨਿਕ੍ਯ ਪੰਡਿਤ ਓਹ ਹੈ ਜਿਸਦੀ ਰਾਜਨੀਤਿ ਸੰਸਕ੍ਰਿਤ ਵਿਖੇ ਹੈ ਤੇ ਉਸਦਾ ਅਨੁਵਾਦ ਗੁਰਮੁਖੀ ਵਿਖੇ ਬੀ ਹੈ ਜਿਸਦਾ ਨਾਮ ਚਣਾਕਾ ਆਖਦੇ ਹਨ ਸੋ ਇਸ ਚਾਨਿਕ੍ਯ ਪੰਡਿਤ ਨੇ ਆਪ ਕਿਹਾ ਹੈ ਜੋ ਸਾਡਾ ਬੜਾ ਭਾਰੀ ਮਿਤ੍ਰ ਵਿਸ਼ਨੂਸ਼ਰਮਾ ਹੈ ਜੋ ਸਬ ਤਰਾਂ ਦੀ ਰਾਜਨੀਤਿ ਨੂੰ ਜਾਣਦਾ ਹੈ ਇਹ ਪ੍ਰਸੰਗ ਮੁਦ੍ਰਾ ਰਾਖਸ਼ ਨਾਮੀ ਨਾਟਕ ਵਿਖੇ ਲਿਖਿਆ ਹੋਯਾ ਹੈ॥

ਅਤੇ ਉੱਥੇ ਇਹ ਵੀ ਲਿਖਿਆ ਹੈ ਕਿ ਨਵਾਂ ਨੰਦਾਂ ਦੇ ਰਾਜ ਨੂੰ ਦੂਰ ਕਰਨ ਲਈ ਜੋ ਹੀਲਾ ਚਾਨਿਕ੍ਯ ਪੰਡਿਤ ਨੇ ਕੀਤਾ ਸੀ ਉਸ ਦੇ ਨਾਲ ਸਹਾਇਕ ਬਿਸ਼ਨੂਸ਼ਰਮਾ ਸੀ ਇਸਤੋਂ ਇਹ ਪ੍ਰਤੀਤਿ ਹੋਯਾ ਜੋ ਬਿਸ਼ਨੂਸ਼ਰਮਾ ਨੂੰ ਹੋਯਾਂ ਬਹੁਤ ਚਿਰ ਹੋਯਾ ਹੈ॥

ਅਸੀਂ ਸੱਚੇ ਦਿਲ ਨਾਲ ਇਹ ਬਾਤ ਆਖਦੇ ਹਾਂ ਕਿ ਜੋ ਮਨੁਖ ਇਸ ਗ੍ਰੰਥ ਨੂੰ ਪੜ੍ਹੇਗਾ ਅਥਵਾ ਸੁਨਕੇ ਚੰਗੀ ਤਰਾਂ ਯਾਦ ਰੱਖੇਗਾ ਓਹ ਕਿਸੇ ਪ੍ਰਕਾਰ ਦੇ ਝਗੜੇ ਅਥਵਾ ਸੰਕਟ ਵਿਖੇ ਘਬਰਾਏਗਾ ਨਹੀਂ ਅਤੇ ਹਰ ਇਕ ਮਾਮਲੇ ਵਿਖੇ ਜੈ ਨੂੰ ਪ੍ਰਾਪਤ ਕਰੇਗਾ॥

ਹੁਣ ਅਸੀਂ ਇਸ ਭੂਮਿਕਾ ਨੂੰ ਸਮਾਪਤ ਕਰਕੇ ਸਭਨਾਂ ਵਿਦ੍ਵਾਨਾਂ ਅਗੇ ਪ੍ਰਾਰਥਨਾ ਕਰਦੇ ਹਾਂ ਕਿ ਆਪ ਮੇਰੀ ਇਸ ਵਿੰਗੀ ਟੇਢੀ ਮੋਟੀ ਬਾਣੀ ਵੱਲ ਨਾ ਦੇਖਕੇ ਮੇਰੇ ਪਰਿਸ਼੍ਰਮ ਨੂੰ ਸਫਲ ਕਰਨ, ਕਿਉਂ ਜੋ ਮੁੱਲ ਤਾਂ ਹੀਰੇ ਦਾ ਹੁੰਦਾ ਹੈ ਭਾਵੇਂ ਛਾਪ ਲੋਹੇ ਦੀ ਵਿੱਚ ਜੜਿਆ ਹੋਵੇ॥

ਪਹਿਲੀ ਵਾਰੀ ਇਸ ਦੇ ਤਿੰਨ ਤੰਤ੍ਰ ਹੀ ਛਪੇ ਸਾਨ ਹੁਣ ਦੂਜੀ ਵਾਰੀ ਬਾਕੀ ਦੇ ਦੋ ਤੰਤ੍ਰ ਇਸਦੇ ਨਾਲ ਸ਼ਾਮਿਲ ਕੀਤੇ ਗਏ ਹਨ ਹੁਣ ਇਹ ਗ੍ਰੰਥ ਪੂਰਾ ਛਪਿਆ ਹੈ ਇਸਦੇ ਦੂਜੀ ਵਾਰੀ ਛਾਪਨ ਦਾ ਭੂਮਿਕਾ ਵਿਖੇ ਸਾਰਾ ਪ੍ਰਸੰਗ ਦਸਿਆ ਗਿਆ ਹੈ ਜੋ ਪਹਿਲੀ ਵਾਰੀ