ਸਮੱਗਰੀ 'ਤੇ ਜਾਓ

ਪੰਨਾ:ਪੰਚ ਤੰਤ੍ਰ.pdf/16

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪੰਚ ਤੰਤ੍ਰ

ਪੰਡਿਤ ਸ਼ਰਮਾ ਬਿਸ਼ਨੂ ਸਭ ਰਾਜਨੀਤ ਕੋ ਦੇਖ।
ਪੰਚਤੰਤ੍ਰ ਯੁਤ ਸ਼ਾਸਤ੍ਰ ਯਹਿ ਰਚਯੋ ਸੁ ਪਰਮ ਵਿਸ਼ੇਖ ॥੩॥

ਪੰਡਿਤ ਵਿਸ਼ਨੂ ਸ਼ਰਮਾ ਨੇ ਇਸ ਗ੍ਰੰਥ ਦੀ ਉਤਪਤਿ ਇਸ ਪ੍ਰਕਾਰ ਲਿਖੀ ਹੈ ਕਿ ਦੱਖਨ ਦੇਸ ਵਿਖੇ ਏਕ ਮਹਲਾਰੋਪ ਨਾਮ ਨਗਰ ਸੀ। ਉਸ ਨਗਰ ਦਾ ਰਾਜਾ ਅਮਰ ਸ਼ਕਤਿ ਨਾਮ (ਜੋ ਅਰਥੀਆਂ ਦਾ ਕਲਪ ਬ੍ਰਿਛ ਅਰ ਅਨੇਕ ਰਾਜਿਆਂ ਦੇ ਮੁਕਟਾਂ ਦੀਆਂ ਮਨੀਆਂ ਕਰਕੇ ਪੂਜਿਤ ਚਰਨ ਅਰ ਸਾਰਿਆਂ ਕਾਲਾਂ ਦਾ ਗ੍ਯਾਤਾ) ਸੀ ਉਸ ਦੇ ਤਿੰਨ ਪੁਤ੍ਰ ਬੜੇ ਮੂਰਖ ਜਿਨ੍ਹਾਂ ਦਾ ਨਾਮ (੧)ਬਹੁਸ਼ਕਤਿ (੨)ਉਗ੍ਰਸ਼ਕਤਿ ਅਤੇ (੩)ਅਨੰਤ ਸ਼ਕਤਿ ਸੇ, ਪਰੰਤੂ ਰਾਜਾ ਨੂੰ ਜਦ ਇਹ ਪੂਰਨ ਨਿਸ਼ਚਾ ਹੋਗਿਆ ਕਿ ਮੇਰੇ ਤਿੰਨੇ ਪੁਤ੍ਰ ਅਤ੍ਯੰਤ ਹੀ ਮੂੜ੍ਹ ਹਨ, ਤਾਂ ਉਸਨੇ ਆਪਨੇ ਮੰਤ੍ਰੀ ਨੂੰ ਬੁਲਾ ਕੇ ਇਸ ਪ੍ਰਕਾਰ ਆਗ੍ਯਾ ਦਿੱਤੀ ਕਿ ਹੇ ਮੰਤ੍ਰੀ ਤੈਨੇ ਭੀ ਅਛੀ ਤਰਾਂ ਦੇਖਿਆ ਹੈ ਜੋ ਮੇਰੇ ਤਿੰਨੇ ਪੁਤ੍ਰ ਸ਼ਸਤ੍ਰ ਬਿਮੁਖ ਹੋਨੇ ਕਰ ਬਿਬੇਕ ਰਹਿਤ ਹਨ, ਕਿ ਜਿਨ੍ਹਾਂ ਨੂੰ ਦੇਖਕੇ ਮੇਰਾ ਰਾਜ ਭੀ ਮੈਨੂੰ ਅਤਿ ਦੁਖਦਾਈ ਪ੍ਰਤੀਤ ਹੋ ਰਹਿਆ ਹੈ, ਸੋ ਏਹ ਬਾਤ ਕਿਸੇ ਮਹਾਤਮਾ ਨੇ ਠੀਕ ਕਹੀ ਹੈ ॥੪॥ ਯਥਾ

॥ਕੁੰਡਲੀਆ ਛੰਦ॥

ਤੀਨੋ ਸੁਤ ਹੈ ਨਰਨ ਕੇ ਇਕ ਨਾ ਉਪਜਿਆ ਜਾਨ। ਦੂਜਾ ਉਤਪਤ ਹੋ ਮਰਾ ਤੀਜਾ ਮੂੜ੍ਹ ਪਛਾਨ। ਤੀਜਾ ਮੂੜ੍ਹ ਪਛਾਨ ਪ੍ਰਿਥਮ ਦੋ ਕਾ ਦੁਖ ਥੋੜਾ। ਪਿਛਲੇ ਕਾ ਦੁਖ ਬਹੁਤ ਹੋਤ ਪਗ ਪਗ ਮੇਂ ਕੌੜਾ। ਕਹਿ ਸ਼ਿਵਨਾਥ ਬਿਚਾਰ ਜਿਸੇ ਤਪ ਬਹੁਤੋ ਕੀਨੋ। ਤਾਂਕੋ ਸੁਤ ਸੁਖ ਦੇਤ ਕਹੇ ਜੋ ਸੁਤ ਹੈਂ ਤੀਨੋ ॥੫॥

॥ਦੁਵੈਯਾ ਛੰਦ॥

ਰਿਤੂ ਕਾਲ ਮੇਂ ਸੰਗ ਨਾ ਕਰਨਾ ਗਰਭ ਸ੍ਰਾਵ ਦੋਨੋ ਵਰ ਜਾਨ। ਜਨਮਤ ਮਰੇਂ ਸ੍ਰੇਸ਼ਟ ਹੈ ਵਹ ਭੀ ਕੰਨ੍ਯਾ ਜਨਮੇ ਭੀ ਕਲ੍ਯਾਨ। ਬੰਧ੍ਯਾ ਨਾਰੀ ਭੀ ਲਖ ਉਤਮ ਗਰਭ ਸੁਕੇ ਤੌ ਭੀ ਸੁਖ ਮਾਨ। ਧਨੀ ਰੂਪ ਯੁਤ ਮੂਰਖ ਸੁਤ ਜੋ ਤਾਕਰ ਸੁਖ ਕਾ ਨਾਸ ਪਛਾਨ ॥੬॥

ਦੋ:——ਨਹਿ ਪ੍ਰਸਵੇ ਨਹਿ ਦੁਗਧ ਦੇ ਸੋ ਧੇਨੂੰ ਕਿਹ ਕਾਮ।
ਧਾਰਮਿਕ ਵਿਦ੍ਯਾ ਰਹਿਤ ਜੋ ਸੋ ਸੁਤ ਅਹੇ ਅਕਾਮ ॥੭॥