ਪੰਨਾ:ਪੰਚ ਤੰਤ੍ਰ.pdf/17

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
ਮੰਗਲਾਚਰਨ

ਮੂਰਖ ਸੁਤ ਅਤਿ ਹੀ ਬੁਰੋ ਸੁਤ ਮਰਨਾ ਭਲ ਆਹਿ।
ਜਾਰਜ ਇਵ ਲੱਜਾ ਗਹੇ ਵਿਦ੍ਵਾਨੋਂ ਕੇ ਮਾਂਹਿ॥੮॥
ਜਾ ਪਰ ਪਰੇ ਨਾ ਉੱਗਲੀ ਬੁਧਿ ਜਨ ਗਨਨਾ ਮਾਂਹਿ।
ਤਾ ਕਰ ਜਨਨੀ ਸੁਤ ਵਤੀ ਤੋਂ ਬੰਧ੍ਯਾ ਕਹੁ ਕਾਹਿ॥੯॥

ਇਸ ਲਈ ਹੇ ਮੰਤ੍ਰੀ ਜਿਸ ਪ੍ਰਕਾਰ ਇਨ੍ਹਾਂ ਨੂੰ ਬੁਧ ਉਪਜੇ ਸੋ ਉਪਾਇ ਕਰ ਇਥੇ ਮੇਰੇ ਪਾਸ ਪੰਜ ਪੰਜ ਸੌ ਰੁਪ੍ਯੇ ਦੀ ਤਨਖ਼ਾਹ ਵਾਲੇ ਵਿਦ੍ਵਾਨ ਮੌਜੂਦ ਹਨ, ਸੋ ਤੂੰ ਜਿਸਤਰਾਂ ਮੇਰਾ ਮਨੋਰਥ ਸਿਧ ਹੋਇ ਸੋ ਯਤਨ ਕਰ॥ ਇਸ ਬਾਤ ਨੂੰ ਸੁਨਕੇ ਇਕ ਵਜ਼ੀਰ ਬੋਲਯਾ ਹੇ ਰਾਜਨ ਅਸੀਂ ਸੁਣਦੇ ਹਾਂ ਜੋ ਬਾਰਾਂ ਬਰਸਾਂ ਵਿੱਚ ਵ੍ਯਾਕਰਣ ਪੜ੍ਹਿਆ ਜਾਂਦਾ ਹੈ, ਅਰ ਉਸਦੇ ਪਿਛੋਂ ਚਾਣਕਯ ਪੰਡਿਤ ਦੀ ਰਾਜਨੀਤਿ ਫੇਰ ਧਰਮ ਸ਼ਾਸਤ੍ਰਾਦਿਕ ਗ੍ਰੰਥ ਪੜ੍ਹੇ ਜਾਂਦੇ ਹਨ। ਤਦ ਪੁਰਖ ਨੂੰ ਗ੍ਯਾਨ ਹੁੰਦਾ ਹੈ। ਇਸ ਬਾਤ ਨੂੰ ਸੁਨਕੇ ਸੁਮਤਿ ਨਾਮੀ ਵਜ਼ੀਰ ਬੋਲ ਉਠਿਆ ਕਿ ਹੇ ਰਾਜਨ ਜ਼ਿੰਦਗੀ ਦਾ ਕੁਝ ਭਰੋਸਾ ਨਹੀਂ ਅਤੇ ਵ੍ਯਾਕਰਣ ਬੜੀ ਦੇਰ ਨਾਲ ਆਉਂਦਾ ਹੈ, ਇਸ ਲਈ ਆਪ ਆਪਨੇ ਲੜਕਿਆਂ ਲਈ ਕੋਈ ਸੁਖਾਲਾ ਉਪਾਇ ਢੂੰਡੀਏ। ਜੈਸੇ ਕਿਹਾ ਭੀ ਹੈ:-

ਦੋਹਰਾ॥ ਸੂਲਪ ਆਯੂ ਅਰ ਬਿਘਨ ਬਹੁ ਸ਼ਬਦ ਬਾਸੰਤ੍ਰ ਅਤਿ ਗੂੜ।
ਗਹੇ ਦੂਧ ਕੋ ਹੰਸ ਜਿਮ ਤਜ ਕਰ ਜਲ ਜੋ ਕੂੜ॥੧੦॥

ਸੋ ਹੇ ਰਾਜਨ ਇਥੇ ਬਿਸ਼ਨੂ ਸ਼ਰਮਾ ਨਾਮ ਪੰਡਿਤ ਸੰਪੂਰਨ ਸ਼ਾਸਤ੍ਰਾਂ ਦਾ ਗ੍ਯਾਤਾ ਹੈ ਕਿ ਜਿਸ ਦੀ ਪ੍ਰਸੰਸਾ ਸਾਰੇ ਵਿਦ੍ਯਾਰਥੀ ਕਰਦੇ ਹਨ, ਉਸਦੇ ਸਪੁਰਦ ਇਨ੍ਹਾਂ ਨੂੰ ਕਰੋ, ਓਹ ਇਨ੍ਹਾਂ ਨੂੰ ਜਲਦੀ ਰਾਜਨੀਤਿ ਦਾ ਗ੍ਯਾਤਾ ਕਰ ਦੇਵੇਗਾ। ਤਦ ਰਾਜਾ ਨੇ ਬਿਸ਼ਨੂ ਸ਼ਰਮਾ ਨੂੰ ਬੁਲਾਕੇ ਕਹਿਆ, ਕਿ ਹੇ ਭਗਵਨ, ਆਪ ਮੇਰੇ ਉਪਰ ਕ੍ਰਿਪਾ ਕਰਕੇ ਇਨ੍ਹਾਂ ਨੂੰ ਜਿਸ ਤਰਾਂ ਹੋ ਸੱਕੇ ਜਲਦੀ ਰਾਜਨੀਤਿ ਵਿਚ ਪੰਡਿਤ ਕਰੋ ਅਰ ਮੈਂ ਆਪਦਾ ਪੰਜ ਸੌ ਰੁਪ੍ਯਾ ਮਹੀਨਾ ਕਰ ਦੇਵਾਂਗਾ, ਇਹ ਗਲ ਸੁਨਕਰ ਬਿਸ਼ਨੂ ਸ਼ਰਮਾ ਬੋਲਿਆ ਹੇ ਰਾਜਨ, ਮੈਂ ਕੋਈ ਵਿਦ੍ਯਾ ਨੂੰ ਵੇਚਦਾ ਨਹੀਂ ਹਾਂ ਭਾਵੇਂ ਆਪ ਹਜ਼ਾਰ ਰੁਪ੍ਯਾ ਦਿਓ, ਪਰ ਇਨ੍ਹਾਂ ਨੂੰ ਜੇ ਮੈਂ ਛੇ ਮਹੀਨੇ ਵਿੱਚ ਰਾਜਨੀਤਿ ਦਾ ਪੰਡਿਤ ਨਾ ਕਰਾਂ ਤਾਂ ਮੈਂ ਆਪਣੇ ਨਾਮ ਨੂੰ ਛੱਡ ਦੇਵਾਂਗਾ। ਅਤੇ ਬਹੁਤਾ ਕਹਿਨਾ ਚੰਗਾ ਨਹੀਂ ਹੁੰਦਾ ਪਰ ਮੇਰਾ ਇਹ ਬਚਨ ਸੁਨੇ, ਮੈਂ ਜਿਤੇਂਦ੍ਰਿਯ