੧੮੮
ਪੰਚ ਤੰਤ੍ਰ
ਏਹ ਕਹਾਵਤ ਬੀ ਸੁਨੀ ਗਈ ਹੈ ਯਥਾ:-
ਦੋਹਰਾ॥ਜਲਤ ਚਿਖਾ ਸੁਤ ਕੀ ਪਿਖੋ ਮਮ ਫਨ ਟੂਟੀ ਦੇਖ॥
ਟੂਟੀ ਪ੍ਰੀਤੀ ਨਾ ਜੁੜਤ ਕਰੋ ਜੋ ਪ੍ਰੇਮ ਵਿਸੇਖ॥੧੩੨॥
ਅਰਿਮਰਨ ਨੇ ਪੁਛਿਆ ਏਹ ਬਾਤ ਕਿਸ ਪ੍ਰਕਾਰ ਹੈ। ਰਕਤਾਖੜ ਝੋਲਿਆ ਸੂਨੀਏ ਮਹਾਰਾਜ!
੫ ਕਥਾ॥ ਕਿਸੇ ਜਗਾ ਪਰ ਹਰਦੱਤ ਨਾਮੀ ਬਾਹਮਨ ਰਹਿੰਦਾ ਸੀਂ ਉਸ ਨੂੰ ਖੇਤੀ ਕਰਦਿਆਂ ਬਹੁਤ ਸਾਰੇ ਫਸਲ ਨਿਸਫਲ ਗਏ, ਇਕ ਦਿਨ ਓਹ ਬਾਹਮਨ ਗਰਮੀ ਦੇ ਸਮੇਂ ਧੁੱਪ ਨਾਲ ਬੜਾਕੁਲ ਹੋਕੇ ਇੱਕ ਦੀ ਛਾਯਾ ਦੇ ਹੇਠ ਸੁੱਤਾ ਪਿਆ ਸੀ, ਜੋ ਕੀ ਦੇਖਦਾ ਹੈ ਕਿ ਇਕ ਬਰਮੀ ਦੇ ਉਪਰ ਭਾਗੇ ਕਾਲਾ ਸਰਪ ਆਪਨੀ ਫਣ ਨੂੰ ਫੈਲਾ ਕੇ ਹਵਾ ਭਖਦਾ ਹੈ, ਉਸਨੂੰ ਦੇਖਕੇ ਉਸਨੇ ਸੋਚਿਆ ਜੋ ਏਹ ਖੇਤ ਦਾ ਦੇਵਤਾ ਹੈ ਮੈਂ ਇਸਨੂੰ ਕਦੇ ਨਹੀਂ ਪੂਜਿਆ ਇਸੇ ਲਈ ਮੇਰੀ ਖੇਤੀ ਨਿਸਫਲ ਹੁੰਦੀ ਹੈ ਸੋ ਮੈਂ ਅਜ ਇਸਦੀ ਪੂਜਾ ਕਰਦਾ ਹਾਂ ਇਹ ਸੋਚਕੇ ਕਿਧਰੋ ਦੁੱਧ ਲੈ ਆਯਾ ਕੇ ਉਸਨੂੰ ਕਿਸੇ ਪਿਆਲੇ ਬਿਖੈ ਰਖ ਬਰਮੀ ਦੇ ਪਾਸ ਜਾਕੇ ਬੋਲਿਆ ਦੇ ਖੇਤ ਪਾਲ! ਮੈਂ ਅਜ ਚੌਕੀ ਏਹ ਨਹੀਂ ਜਾਣਾ ਸੀ ਜੋ ਤੂੰ ਇਥੇ ਨਿਵਾਸ ਕਰਦਾ ਹੈ ਇਸੇ ਲਈ ਤੇਰੀ ਪੂਜਾ ਨਹੀਂ ਕੀਤੀ ਸੋ ਹੁਨ ਤੂੰ ਛਿਮਾ ਕਰ ਏਹ ਕਹਿਕੇ ਉਸਦੇ ਅਗੇ ਦੁਧ ਰਖਕੇ ਆਪਣੇ ਘਰ ਨੂੰ ਚਲਿਆ ਗਿਆ ਸਵੇਰੇ ਆਕੇ ਕੀ ਦੇਖਦਾ ਹੈ ਜੋ ਉਸ ਪਿਆਲੇ ਵਿਖੇ ਇਕ ਮੋਹਰ ਪਈ ਹੈ ਸੋ ਉਸਨੂੰ ਉਸਨੇ ਲੈ ਲਿਆ ਤੇ ਇਸੇ ਤਰਾਂ ਹਰ ਰੋਜ਼ ਉਸਨੂੰ ਦੁਧਦੇ ਜਾਵੇ ਅਰ ਇਕ ਮੋਹਰ ਲੈ ਜਾਵੇ, ਇਕ ਦਿਨ ਓਹ ਬਾਹਮਨ ਆਪਨੇ ਪ੍ਰਭੂ ਨੂੰ ਦੁਧ ਪਾਉਨਾ ਦਸਕੇ ਆਪ ਕਿਸੇ ਗੁਮ ਨੂੰ ਚਲਿਆ ਗਿਆ, ਉਸਦਾ ਪੁਤ੍ਰ ਬੀ ਉਥੇ ਦੁਧ ਰਖਕੇ ਘਰ ਨੂੰ ਚਲਿਆਗਿਆ, ਦੂਜੇ ਦਿਨ ਜਾਕੇ ਉਥੇ ਮੋਹਰ ਨੂੰ ਦੇਖ ਸੋਚਨ ਲਗਾ ਜੋ ਏਹ ਬਰਮੀ ਦੇ ਮੋਹਰਾਂ ਨਾਲ ਭਰੀ ਹੋਈ ਹੈ ਇਸ ਲਈ ਮੈਂ ਇਸ ਸਰਪ ਨੂੰ ਮਾਰਕੇ, ਸਾਰੀਆਂ ਮੋਹਰਾਂ ਲੈ ਜਾਵਾਂ | ਅਗਲੇ ਦਿਨ ਉਸ ਬਾਹਮਨ ਦੇ ਪੁਤ੍ਰ ਨੇ ਦੁਧ ਪਾਉਂਦਿਆਂ ਉਸ ਸਰਪ ਨੂੰ ਲਾਠੀ ਨਾਲ ਮਾਰਿਆ, ਉਸ ਦੀ ਜੱਟ ਖਾਕੇ ਸਰਪ ਤਾਂ ਬਚ ਗਿਆ ਪਰ ਉਸਨੇ ਕੁੱਧ ਨਾਲ ਉਸ ਬਾਹਮਨ ਦੇ ਪੂਭੂ ਨੂੰ ਡੰਗਿਆ ਤੇ ਓਹ ਮਰ ਗਿਆ ਤਦ ਉਸਦੇ