ਪੰਨਾ:ਪੰਚ ਤੰਤ੍ਰ.pdf/221

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੀਜਾ ਤੰਤ੍ਰ

੨੧੩



ਅਰਿ ਕੋ ਰਿਪੁ ਮਾਰਤ ਸਦਾ ਲਖ ਪ੍ਰਮੱਤ ਤਿਹ ਦੌਰ॥੨੨੮

ਤਾਂਤੇ ਯਤਨ ਅਨੇਕ ਸੇ ਧਰਮਾਦਿਕ ਕੋ ਭੌਨ।

' ਨਿਜ ਸਰੀਰ ਰਾਖੇਂ ਸਦਾ ਹੈ ਪ੍ਰਮਾਦ ਸੇਂ ਗੋਨ ॥੨੨੯॥

ਇਹ ਬਾਤ ਠੀਕ ਹੀ ਹੈ।। ਯਥਾ:-

ਛਪੈ ਛੰਦ ॥ਕੁਪੱਥ ਖਾਇ ਕਰ ਕਵਨ ਪਰਖ ਨਹਿ ਦੁਖ ਕੋ ਪਾਵਤ। ਦੁਰ ਮੰਤ੍ਰੀ ਕੇ ਭਏ ਕਵਨ ਕੋ ਰਾਜ ਨ ਜਾਵਤ॥ ਕਵਨ ਗਰਬ ਨਹਿ ਕਰਤ ਪਾਇ ਕਰ ਧਨ ਕੋ ਭਾਈ।। ਮ੍ਰਿਤਯ ਕਰਤ ਨਹਿ ਨਾਸ ਕਵਨ ਕੋ ਦੇਤ ਭੁਲਾਈ॥ ਨਾਹਿ ਕਟਾਖਯਨ ਕੇ ਲਗੇ ਕਵਨ ਨ ਪੀੜਾ ਪਾਇ ਜਨ ॥ ਦੈਵ ਹੋਇ ਅਨੁਕੂਲ ਜੋ ਤੌਨ ਹੋਰ ਦੁਖ ਨਾਥ ਭਨ ੨੩੦ ॥

ਕੁੰਡਲੀਆਂ ਛੰਦ ॥ ਜੈਸੇ ਲੁਬਧਹ ਜਸ ਨਹੀਂ ਦੁਰਜਨ ਮੀਤ ਨ ਕੋਇ । ਵਿਭਚਾਰੀ ਕੀ ਕੁਲ ਨਹੀਂ ਅਰਥ ਲੋਭ ਜਬ ਹੋਇ । ਅਰਥ ਲੋਭ ਜਬ ਹੋਇ ਤਬੀ ਨਸ ਜਾਤ ਧਰਮ ਸੁਨ। ਵਿਦਯਾ ਫਲ ਭਗਜਾਤ ਵਿਖਯਾ ਸੰਗ ਸੁਨਿਯੋ ਗੁਨਿ ਜਨ। ਕਹਿ ਸ਼ਿਵਨਾਥ ਬਿਚਾਰ ਕ੍ਰਿਪਨ ਕੋ ਸੁਖ ਨਹਿ ਐਸੇ ॥ ਦੁਰਮੰਤ੍ਰੀ ਕੇ ਏ ਰਾਜ ਹਤ ਹੋਵਤ ਜੈਸੇ ॥੨੩੧॥

ਹੇ ਰਾਜਨ ਆਪਨੇ ਜੋ ਕਿਹਾ ਹੈ ਕਿ ਸ਼ਤ੍ਰੂ ਦੇ ਪਾਸ ਰਹਿਣਾ ਤਲਵਾਰ ਦੇ ਉਪਰ ਖੇਡਨਾ ਹੈ ਸੋ ਮੈਂ ਠੀਕ ਦੇਖਿਆ ਹੈ। ਇਸ ਉਤੇ ਕਿਹਾ ਬੀ ਹੈ ॥ ਯਥਾ:-

ਦੋਹਰਾ ॥ ਆਦਰ ਕੋ ਪੀਛੇ ਕਰੇ ਆਗੇ ਧਰ ਅਪਮਾਨ॥

ਕਰੇ ਕਾਜ ਨਿਜ ਬੁੱਧਿਜਨ ਸਾਰਥ ਤਜਤ ਨਿਦਾਨ।।੨੩੨

ਬੁਧਿਮਾਨ ਜਨ ਸਮਾ ਪਿਖ ਸਿਰ ਪੈ ਸ਼ਤ੍ਰੂ ਧਰਾਤ।

ਕ੍ਰਿਸ਼ਨ ਸਰਪ ਨੇ ਜਿਮ ਭਖਾ ਦਾਦੁਰਕਾ ਸੰਘਾਤ।। ੨੩੩॥:

ਮੇਘ ਵਰਨ ਬੋਲਿਆ ਹੈ ਪਿਤਾ ਜੀ ਏਹ ਪ੍ਰਸੰਗ ਕਿਸ ਪ੍ਰਕਾਰ ਹੈ॥ ਥਿਰਜੀਵੀ ਬੋਲਿਆ ਸੁਨੀਏ ਮਹਾਰਾਜ !

੧੫ ਕਥਾ ॥ ਵਰੁਨਾਦ੍ਰਿ ਪਹਾੜ ਦੇ ਪਾਸ ਮੰਦਵਿਖ ਨਾਮੀ ਬੁਢਾ ਸਰਪ ਰਹਿੰਦਾ ਸੀ ਉਸਨੇ ਸੋਚਿਆ ਜੋ ਕਿਸ ਪ੍ਰਕਾਰ ਆਪਨਾ ਨਿਰਬਾਹ ਸੁਖ ਨਾਲ ਕਰਾਂ ਤਾਂ ਉਸਨੇ ਬਹੁਤ ਸਾਰੇ ਡੱਡੂਆਂ ਵਾਲੇ ਤਲਾਉ ਦੇ ਪਾਸ ਜਾਕੇ ਆਪਨੇ ਆਪਨੂੰ ਬੜਾ ਸੰਤੋਖੀ ਦੱਸਿਆ