ਪੰਨਾ:ਪੰਚ ਤੰਤ੍ਰ.pdf/244

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੩੬

ਪੰਚ ਤੰਤ੍ਰ

ਦੋਹਰਾ।। ਵਿਦਯਾ ਯੁਤ ਅਰ ਸੂਰ ਹੋ ਦੇਖਨ ਯੋਗ ਸੁਤਾਤ |

ਉਪਜੇ ਤੁਮ ਜਿਸ ਕੁਲ ਬਿਖ ਤਹ ਗਜ ਹਨਿਯੋ ਨਜਾਤ।੪੦।

ਕੁੰਭਿਆਰ ਨੇ ਕਿਹਾ ਏਹ ਬਾਤ ਕਿਸ ਪ੍ਰਕਾਰ ਹੈ ਰਾਜਾ ਬੋਲਿਆ ਸੁਨ:-

੫ ਕਥਾ ।। ਕਿਸੇ ਬਨ ਵਿਖੇ ਸ਼ੇਰ ਅਤੇ ਸੀਹਨੀ, ਜੋੜਾ ਰਹਿੰਦਾ ਸੀ। ਸੀਹਨੀ ਦੇ ਦੋ ਬੱਚੇ ਪੈਦਾ ਹੋਏ। ਸ਼ੇਰ ਹਰ ਰੋਜ ਸ਼ਕਾਰ ਮਾਰਕੇ ਸੀਹਨੀ ਨੂੰ ਦੇਂਦਾ ਸੀ ਇੱਕ ਦਿਨ ਸ਼ੇਰ ਨੂੰ ਕੋਈ ਜੀਵ ਨਾ ਮਿਲਿਆ ਅਤੇ ਬਨ ਵਿਖੇ ਫਿਰਦੇ ਨੂੰ ਸੂਰਜ ਬੀ ਡੁੱਬ ਗਿਆ ਘਰ ਮੁੜਦੇ ਨੂੰ ਇੱਕ ਗੱਦੜ ਦਾ ਬੱਚਾ ਮਿਲ ਪਿਆ। ਸ਼ੇਰ ਨੇ ਉਸ ਨੂੰ ਬੱਚਾ ਜਾਨਕੇ ਪੋਲੇ ਜੇਹੇ ਮੂੰਹ ਨਾਲ ਫੜ ਕੇ ਜੀਉਂਦਾ ਹੀ ਆਨਕੇ ਸੀਹਨੀ ਨੂੰ ਦੇ ਦਿੱਤਾ। ਸੀਂਹਨੀ ਨੇ ਪੁਛਿਆ ਕੁਛ ਭੋਜਨ ਬੀ ਆਂਦਾ ਹੈ ਸ਼ੇਰ ਨੇ ਕਿਹਾ ਇਸ ਗਿਦੜ ਦੇ ਬੱਚੇ ਤੋਂ ਬਿਨਾਂ ਅੱਜ ਕੁਝ ਨਹੀਂ ਮਿਲਿਆ ਸੋ ਇਸ ਨੂੰ ਬੱਚਾ ਜਾਨਕੇ ਮਾਰਿਆ ਨਹੀਂ ਦੂਜਾ ਏਹ ਆਪਨੀ ਜਾਤ ਦਾ ਹੈ ਕਿਉਂ ਜੋ ਕਿ ਹੈ:-

ਦੋਹਰਾ॥ ਬਾਲਕ ਬ੍ਰਾਹਮਨ ਬਾਲ ਤਿਯ ਵਿਸਵਾਸੀ ਪੁਨ ਸਾਧ॥

ਪ੍ਰਾਨਜਾਂਹਿ ਤੋ ਨਾ ਹਨੇ ਹਤੇ ਹੋਤ ਅਪਰਾਧ॥੪੧॥

ਸੋ ਹੁਨ ਤੂੰ ਇਸ ਨੂੰ ਖਾ ਕੇ ਆਪਣਾ ਗੁਜ਼ਾਰਾ ਕਰ ਕੱਲ ਸਵੇਰੇ ਹੋਰ ਕੁਝ ਲੈ ਆਵਾਂਗਾ।। ਓਹ ਬੋਲੀ ਹੇ ਭਰਤਾ ਜੇਕਰ ਆਪਨੇ ਬਾਲਕ ਜਾਨ ਕੇ ਇਸ ਨੂੰ ਨਹੀਂ ਮਾਰਿਆ ਤਾਂ ਕਿਆ ਮੈਂ ਇਸ ਨੂੰ ਆਪਣੇ ਪੇਟ ਭਰਨ ਲਈ ਮਾਰਾਂਗੀ। ਕਿਹਾ ਹੈ:-

ਦੋਹਰਾ॥ ਪ੍ਰਾਨ ਜਾਤ ਲਖ ਆਪਨੇ ਕਰੋ ਅਕਾਜ ਨ ਆਜ।

ਧਰਮ ਸਨਾਤਨ ਹੈ ਯਹੀ ਮਤ ਤਯਾਗੋ ਸੁਭ ਕਾਜ॥੪੨॥

ਸੋ ਏਹ ਮੇਰਾ ਤੀਸਰਾ ਪੁਤ੍ਰ ਹੋਯਾ ਏਹ ਕਹਿ ਕੇ ਉਸ ਨੂੰ ਭੀ ਆਪਨੇ ਥਨਾਂ ਦਾ ਦੁਧ ਪਿਲਾ ਕੇ ਪਾਲਿਆ। ਇਸ ਪ੍ਰਕਾਰ ਉਹ ਤਿੰਨੇ ਬੱਚੇ ਆਪਸ ਵਿੱਚ ਆਪਣੀ ਜਾਤ ਨੂੰ ਨਾ ਜਾਨਦੇ ਹੋਏ ਇੱਕੋ ਚਾਲ ਚਲਨ ਨਾਲ ਬਾਲਕ ਅਵਸਥਾ ਬਿਤਾਉਨ ਲੱਗੇ॥ ਇਕ ਦਿਨ ਉਸ ਬਨ ਵਿਖੇ ਫਿਰਦੇ ਹੋਯਾ ਹਾਥੀ ਆ ਗਿਆ। ਉਸ ਨੂੰ ਦੇਖ ਕੇ ਜਿਉਂ ਸ਼ੇਰ ਦੇ ਬੱਚੇ ਦੋਵੇਂ ਕ੍ਰੋਧੀ ਹੋ ਕੇ ਉਸ ਉੱਤੇ ਦੌੜਨ ਲੱਗੇ ਸੇ ਜੋ ਗਿੱਦੜ ਦੇ ਬੱਚੇ ਨੇ ਕਿਹਾ ਭਈ ਏਹ ਸਾਡਾ ਦੁਸ਼ਮਲ ਹੈ।