ਪੰਚਮੋ ਤੰਤ੍ਰ
੨੬੫
ਇਸ ਲਈ ਹੇ ਭਾਈ ਏਹ ਧਰਮ ਹੈ ਤਦ ਚੌਥੇ ਨੇ ਪੁਸਤਕ, ਖੋਲੁਕੇ ਏਹ ਸ਼ਲੋਕ ਪੜ੍ਹਿਆ:—
ਪਿਆਰੀ ਵਸਤੁ ਧਰਮ ਸੇ ਮੇਲ ਦੇਹ ਕਹੂੰ ਦੇਰ॥ ੪੨॥
ਤਦ ਉਨ੍ਹਾਂ ਪੰਡਿਤਾਂ ਨੇ ਉਸ ਗਧੇ ਨੂੰ ਉਠ ਦੇ ਗਲ ਬੰਨ੍ਹ ਦਿੱਤਾ, ਕਿਸੇ ਨੇ ਜਾਕੇ ਧੋਬੀ ਨੂੰ ਇਹ ਬ੍ਰਿਤਾਂਤ ਸੁਨਾਯਾ॥
ਤਦ ਓਹ ਧੋਬੀ ਉਨਾਂ ਮੂਰਖ ਪੰਡਿਤਾਂ ਨੂੰ ਮਾਰਣ ਲਈ ਸੋਟਾ ਲੈਕੇ ਆਯਾ ਉਸ ਨੂੰ ਦੇਖਕੇ ਓਹ ਨੱਸ ਗਏ ਅੱਗੇ ਜਾਂਦਿਆਂ ਉਨਾਂ ਨੇ ਇੱਕ ਨਦੀ ਦੇਖੀ ਉਸ ਵਿਖੇ ਇਕ ਛਿਛਰੇ ਦੇ ਪਤ੍ਰ ਨੂੰ ਤੁਰਦਿਆਂ ਦੇਖਕੇ ਇੱਕ ਨੇ ਕਿਹਾ:—
ਦੋਹਰਾ॥ ਯਹਿ ਜੋ ਆਵਤ ਪਤ੍ਰ ਇਤ ਹਮਕੋ ਤਾਰੇ ਠੀਕ।
ਇਹ ਕਹਿਕੇ ਇਕ ਪੰਡਿਤ ਨੇ ਜਿਉਂ ਛਾਲ ਮਾਰੀ ਤਿਵੇਂ ਰੁੜ੍ਹ ਚਲਿਆ। ਤਦ ਦੂਜੇ ਪੰਡਿਤ ਨੇ ਉਸਦੇ ਕੇਸ ਫੜ ਲਏ ਤੇ ਏਹ ਸਲੋਕ ਕਿਹਾ:—
ਦੋਹਰਾ॥ ਸਰਬ ਨਾਸ ਲਖ ਬੁੱਧਜਨ ਆਧੇ ਕੋ ਤਜ ਦੇਤ।
ਆਧੇ ਸੇ ਕਾਰਜ ਕਰਤ ਸਰਬ ਠਾਸ ਦੁਖ ਹੇਤ।
ਏਹ ਕਹਿਕੇ ਉਸਦਾ ਸਿਰ ਕੱਟ ਲਿਆ ਅਤੇ ਤਿੰਨੇ ਅੱਗੇ ਨੂੰ ਤੁਰ ਪਏ ਜਾਂਦੇ ੨ ਕਿਸੇ ਗ੍ਰਾਮ ਵਿਖੇ ਜਾ ਪਹੁੰਚੇ ਤਾਂ ਉਸ ਪਿੰਡ ਦੇ ਲੋਕਾਂ ਨੇ ਉਨਾਂ ਨੂੰ ਵੱਖੋ ਵੱਖ ਧਾਮਾ ਆਖਿਆ। ਇੱਕ ਨੂੰ ਕਿਸੇ ਨੇ ਘਿਉ ਖੰਡ ਦੇ ਨਾਲ ਰਲੇ ਹੋਏ ਸੂਤ ਲਡੂ ਦਿੱਤੇ, ਉਸਨੂੰ ਦੇਖਕੇ ਪੰਡਿਤ ਨੇ ਕਿਹਾ:—
ਦੀਰਯ ਸੂਤ੍ਰੀ ਨਾਸ ਹੁਇ
ਇਤਨੀ ਕਹਿਕੇ ਓਹ ਭੋਜਨ ਛੱਡ ਗਿਆ ਦੂਜੇ ਨੂੰ ਕਿਸੇ ਨੇ ਮੰਡੇ ਦਿੱਤੇ ਉਸਨੂੰ ਦੇਖਕੇ ਉਸਨੇ ਕਿਹਾ:—
ਅਤਿ ਵਿਸਤਾਰ ਸਮੇਤ ਜੋ ਸੋ ਭੀ ਨਾਸ ਕਰਾਤ॥
ਇਹ ਬਾਤ ਕਹਿਕੇ ਓਹ ਬੀ ਚਲਆ ਗਿਆ। ਤੀਸਰੋ ਨੂੰ ਇੱਕ ਨੇ ਵੜੇ ਖਾਨ ਲਈ ਦਿੱਤੇ ਤਦ ਉਸਨੇ ਕਿਹਾ:—
ਛਿਦੋ ਮੇਂ ਬਹੁ ਦੁਖ ਹੈਂ॥
ਇਹ ਬਾਤ ਕਹਿਕੇ ਉਸਨੇ ਭੀ ਭੋਜਨ ਵੱਡ ਦਿੱਤਾ। ਇਸ