ਪੰਨਾ:ਪੰਚ ਤੰਤ੍ਰ.pdf/58

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੫੦

ਪੰਚ ਤੰਤ੍ਰ

ਜਦ ਉਸਨੂੰ ਫਾਂਸੀ ਦੇ ੫ਾਸ ਲੈ ਗਏ ਤਦ ਦੇਵਸਰਮਾ ਨੇ ਅਦਾਲਤੀਆਂ ਨੂੰ ਕਿਹਾ ਭਈ ਏਹ ਤਾਂ ਬੇਗੁਨਾਹ ਬਿਚਾਰਾ ਮਰਾਯਾ ਜਾਂਦਾ ਹੈ ਇਸ ਦਾ ਚਾਲ ਚਲਨ ਅੱਛਾ ਹੈ। ਇਸ ਲਈ ਮੇਰੀ ਬਾਤ ਨੂੰ ਸੁਨੋ, ਏਹ ਕਹਿਕੇ ਉਸਨੇ ਓਹ ਸ਼ਲੋਕ ਪੜਿਆ।। ਯਥਾ:-

ਸੋਰਠਾ॥ ਮੇਖ ਜੁੱਧ ਕਰ ਸਿਆਰ, ਮੈਂ ਅਖਾਢ ਭੂਤਿ ਹਨਾ।

ਪਰ ਹਿਤ ਦੂਤੀ ਨਾਰ,ਮਰੇ ਤੀਨ ਨਿਜ ਦੋਸ ਕਰ।

ਇਹ ਬਾਤ ਸੁਨਕੇ ਅਦਾਲਤੀਆਂ ਨੇ ਕਿਹਾ ਇਸਦਾ ਕੀ ਪ੍ਰਯੋਜਨ ਹੈ। ਤਦ ਦੇਵਸਰਮਾ ਨੇ ਪਿਛਲੀਆਂ ਤਿੰਨਾਂ ਦਾ ਹਾਲ ਵਿਸਤਾਰ ਨਾਲ ਕਹਿ ਸੁਨਾਯਾ ਇਸ ਬ੍ਰਿਤਾਂਤ ਨੂੰ ਸੁਣਕੇ ਅਦਾਲਤੀਆਂ ਨੇ ਉਸ ਨਾਈ ਨੂੰ ਤਾਂ ਛੱਡ ਦਿੱਤਾ ਅਤੇ ਆਪਸ ਵਿਖੇ ਆਖਨ ਲੱਗੇ।।

ਦੋਹਰਾ॥ ਰੋਗੀ ਬਾਲਕ ਨਾਰਿ ਨ ਤਪਸੀ ਬ੍ਰਾਹਮਣ ਪਾਂਚ ||

ਹਨਨ ਯੋਗ ਨਹਿ ਜਾਨੀਓ ਅੱਗ ਹੀਨ ਕਰ ਸਾਂਚ ੨੧੬॥

ਇਸ ਲਈ ਇਹ ਕੰਮ ਕਰੋ ਕਿ ਇਸ ਤੀਮੀਂ ਦਾ ਨੱਕ ਤਾਂ ਆਪਨੇ ਅਪਰਾਧ ਨਾਲ ਕੱਟਿਆ ਗਿਆ ਹੈ, ਸਾਡੀ ਵੱਲੋਂ ਇਸਦੇ ਕੰਨ ਕੱਪ ਦੇਵੋ। ਇਸ ਪ੍ਰਕਾਰ ਉਸਦਾ ਏਹ ਹਾਲ ਦੇਖਕੇ ਦੇਵਸਰਮਾ, ਆਪਨੇ ਧਨ ਦੇ ਨਾਸ ਤੋਂ ਉਪਜੇ ਹੋਏ ਸੋਕ ਨੂੰ ਭੁਲਾਕੇ ਆਪਣੇ ਮਠ ਨੂੰ ਚਲਿਆ ਗਿਆ ਇਸ ਲਈ ਮੈਂ ਆਖਿਆ ਸੀ।।

ਸੋਰਠਾ॥ ਮੇਖ ਜੁੱਧ ਕਰ ਸਿਆਰ, ਮੈਂ ਅਖਾਢ ਭੂਤਿ ਹਨਾ।

ਪਰ ਹਿਤ ਦੂਤੀ ਨਾਰ, ਮਰੇ ਤੀਨ ਨਿਜ ਦੋਸ ਕਰ।।

ਇਸ ਕਥਾ ਨੂੰ ਸੁਨਕੇ ਕਰਟਕ ਬੋਲਿਆ, ਹੁਣ ਇਸ ਹਾਲ ਦੇ ਹੋਯਾਂ ਸਾਨੂੰ ਕੀ ਕਰਣਾ ਚਾਹੀਦਾ ਹੈ। ਦਮਨਕ ਬੋਲਿਆ ਇਸ ਅਵਸਥਾ ਬਿਖੇ ਭੀ ਮੇਰੇ ਬੁਧਿ ਏਹ ਕਹਿੰਦੀ ਹੈ ਜੋ ਸੰ ਕ ਨੂੰ ਸਵਾਮੀ ਤੋਂ ਜੁਦਾ ਕਰ ਦਿਆਂਗਾ।। ਕਿਹਾ ਭੀ ਹੈ:-

ਦੋਹਰਾ॥ ਏਕ ਮਰੇ ਕੇ ਨਾ ਮਰੇ ਸ਼ਸਤ੍ਰ ਚਲੇ ਤੋਂ ਬੀਰ।

ਬੁਧਿਮਾਨ ਕੀ ਬੁਧਿ ਤੇਂ ਰਾਜਾ ਔ ਨ੍ਰਿਪ ਧੀਰ॥ ੨੧੭॥

ਤਾਂ ਮੈਂ ਹੁਣ ਆਪਣੀ ਚਤੁਰਾਈ ਨਾਲ ਗੁਪਤ ਰਹਿਕੇ ਇਨਾਂ ਦਾ ਫੋਟਕ ਪੁਵਾਂਦਾ ਹਾਂ। ਕਰਟਕ ਬੋਲਿਆ ਜੇ ਕਦੇ ਤੇਰੀ ਚਲਾਕੀ ਪਿੰਗਲਕ ਅਥਵਾ ਸੰਜੀਵਕ ਜਾਣ ਜਾਵੇਗਾ ਤਾਂ ਜਰੂਰੀ ਤੇਰੀ ਮੌਤ