ਪੰਨਾ:ਪੰਜਾਬੀ ਕੈਦਾ - ਚਰਨ ਪੁਆਧੀ.pdf/28

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਢਾਰਾ

ਪੰਜਾਬੀ ਕੈਦਾ - ਚਰਨ ਪੁਆਧੀ (page 28 crop).jpg

ਢੱਡਾ- ਢਾਰਾ ਮਿੱਟੀ ਦਾ।
ਮਿਹਨਤਕਸ਼ ਗੁਰਦਿੱਤੀ ਦਾ।

ਡਲ਼ਿਆਂ ਨਾਲ ਬਣਾਇਆ ਹੈ।
ਗਾਰੇ ਨਾਲ ਚਿਣਾਇਆ ਹੈ।

ਸਹੀ ਸ਼ਤੀਰ ਟਿਕਾਏ ਨੇ।
ਕੜੀਆਂ ਬਾਲੇ ਪਾਏ ਨੇ।

ਉੱਪਰ ਦੱਭ ਸੁਰਕੜਾ ਹੈ।
ਨਿਰਾ ਸੁਰਗ ਦਾ ਟੁਕੜਾ ਹੈ।

ਪੰਜਾਬੀ ਕੈਦਾ- 26