ਪੰਨਾ:ਪੰਜਾਬੀ ਕੈਦਾ - ਚਰਨ ਪੁਆਧੀ.pdf/9

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਮੇਰਾ ਕੈਦਾ ਲਿਖਣ ਦਾ ਉਦੇਸ਼ ਆਪਣੀਆਂ ਜੜ੍ਹਾਂ ਨੂੰ ਮਾਨਣ ਦਾ ਸੀ। ਆਪਣਾ ਬਚਪਨ ਜਗਾਉਣ ਦਾ ਸੀ। ਆਪਣੀਆਂ ਪਾਈਆਂ ਪੈੜਾਂ ਤੇ ਦੁਬਾਰਾਂ ਰਟਨ ਕਰਨ ਦਾ ਸੀ। ਆਪਣੀਆਂ ਰਹੀਆਂ-ਖੂਹੀਆਂ ਕਸਰਾਂ ਕੱਢਣ ਦਾ ਸੀ। ਦੂਸਰਾ ਉਦੇਸ਼ ਨਵੀਂ ਪੀੜ੍ਹੀ ਨੂੰ ਗੁਰਮੁਖੀ ਵੱਲ ਮੋੜਨ ਦਾ ਸੀ। ਪੰਜਾਬੀਅਤ ਨਾਲ ਜੋੜਨ ਦਾ ਸੀ। ਵਿਰਸੇ 'ਤੇ ਝਾਤ ਪੁਆਉਣ ਦਾ ਸੀ। ਙ ਞ ਣ ੜ ਲ਼ ਵਰਗੇ ਅੱਖਰਾਂ ਨਾਲ ਜਾਣ-ਪਛਾਣ ਕਰਵਾਉਣ ਦਾ ਸੀ। ਵਿਦੇਸ਼ੀ ਅੱਖਰਾਂ (ਸ਼ ਖ਼ ਗ਼ ਜ਼ ਫ਼) ਦਾ ਫਰਕ ਦਰਸਾਉਣ ਦਾ ਸੀ। ਕਿਸੇ ਪਾਠਕ ਵੀਰ ਨੂੰ ਇਹ ਉਪਰਾਲਾ ਸਮਝ ਆਇਆ ਤਾਂ ਮੈਂ ਇਸਨੂੰ ਸਫ਼ਲ ਤਜਰਬਾ ਸਮਝ ਲਵਾਂਗਾ ਜੇ ਨਾ ਸਮਝ ਆਇਆ ਤਾਂ ਥੋੜ੍ਹਾ ਜਿਹਾ ਹੀ ਝਿਜਕਾਂਗਾ ਕਿਉਂਕਿ ਮੈਂ ਹਾਲੇ ਊੜੇ-ਆੜੇ 'ਤੇ ਹੀ ਤਾਂ ਹਾਂ।

——————ਤੁਹਾਡਾ ਵੀਰ
ਚਰਨ ਪੁਆਧੀ
ਪੁਆਧ ਬੁੱਕ ਡਿੱਪੂ
ਪਿੰਡ ਤੇ ਡਾਕਖਾਨਾ: ਅਰਨੌਲੀ ਭਾਈ ਜੀ ਕੀ
ਵਾਇਆ: ਚੀਕਾ, ਜ਼ਿਲ੍ਹਾ ਕੈਥਲ -136034 (ਹਰਿਆਣਾ)
ਸੰਪਰਕ: 099964-25988

ਪੰਜਾਬੀ ਕੈਦਾ-7