ਪੰਨਾ:ਪੰਜਾਬੀ ਜਨਮਸਾਖੀ - 1926.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

18


‘ਹੇ ਪੰਡਤਾ! ਜੇ ਇਹ ਲੇਖਾ ਪੜ੍ਹਿਆ ਹੈ ਤਾਂ ਪੜ੍ਹ ਅਰ ਮੁਝ ਕਉ ਭੀ ਪੜ੍ਹਾਇ। ਨਾਹੀ ਤਾਂ ਨਾ ਪੜ੍ਹਾਇ। ਸੁਣ ਹੇ ਪੰਡਤਾ! ਜਹਾਂ ਇਹ ਤੇਰਾ ਜੀਉ ਜਾਵੇਗਾ, ਤਹਾਂ ਤੇਰੇ ਹੱਥ ਇਹ ਪੜਨਾ ਨੀਸਾਣ ਹੋਵੇਗਾ, ਤੇਰੇ ਨਜੀਕ ਜਮ ਕਾਲ ਨਾ ਆਵੇਗਾ।’

ਤਬ ਉਨ ਪੰਡਤ ਕਹਿਆ: ‘ਏ ਨਾਨਕ! ਇਹ ਬਾਤਾਂ ਤੋਂ ਕਿਸਤੇ ਪਾਈਆਂ ਹਨ? ਪਰ ਸੁਣ ਹੇ ਨਾਨਕ! ਏਹੁ ਜੁ ਪਰਮੇਸਰ ਕਾ ਨਾਮ ਲੇਤੇ ਹੈਂ ਤਿਨ ਕਉ ਕਵਨ ਫਲ ਲਗਤੇ ਹੈਂ? ਤਬ ਗੁਰੂ ਨਾਨਕ ਦੂਜੀ ਪਉੜੀ ਕਹੀ:‘ਜਿਥੇ ਮਿਲਹਿ ਵਡਿਆਈਆ ਸਦ ਖੁਸ਼ੀਆ ਸਦ ਚਾਉ। ਤਿਨ ਮੁਖਿ ਟਿਕੇ ਨਿਕਲਹਿ ਜਿਨ ਮਨਿ ਸਚਾ ਨਾਉ॥ ਕਰਮਿ ਮਿਲੈ ਤਾਂ ਪਾਈਐ ਨਾਹੀ ਗਲੀ ਵਾਉ ਦੁਆਉ॥੨॥

ਤਬ ਗੁਰੂ ਬਾਬੇ ਨਾਨਕ ਕਹਿਆ ‘ਸੁਣਿ ਹੇ ਪੰਡਿਤਾ! ਜਹਾਂ ਏਹੁ ਤੇਰਾ ਜੀਉ ਜਾਵੇਗਾ ਤਹਾ ਇਸ ਪਰਮੇਸਰ ਸਿਮਰਣ ਕਾ ਏਹੁ ਪੁੰਨ ਹੋਵੇਗਾ ਜੋ ਸਦਾ ਸਦਾ ਖੁਸ਼ੀਆਂ, ਨਿਤ ਨਿਤ ਅਨੰਦ ਮਹਾਂ ਮੰਗਲਨਿਧਾਨ ਪਰਾਪਤਿ ਹੋਵਹਿਂਗੇ। ਪਰ ਜਿਨ੍ਹਾ ਮਨਿ ਬਚ ਕਰਮਿ ਕਰਕੇ ਸਿਮਰਿਆ ਹੈ। ਅਰੁ ਉਪਾਇ ਕਰਿ ਕਰਿ ਗਲੀ ਪਰਮੇਸਰੁ ਲੀਆ ਨਹੀਂ ਜਾਤਾ।' ਤਬਿ ਓਹੁ ਪੰਡਿਤ ਹੈਰਾਨ ਹੋਇ ਰਹਿਆ ਫਿਰਿ ਉਨਿ ਪੰਡਤੁ ਕਹਿਆ ‘ਏ ਨਾਨਕ! ਏਹੁ ਜੋ ਪਰਮੇਸਰ ਕਾ ਨਾਮੁ ਲੇਤੇ ਹੈਂ ਤਿਨ ਕਉ ਤਾਂ ਕੋਈ ਨਾਹੀ ਜਾਣਤਾ, ਉਨ ਕਉ ਤਾਂ ਰੋਟੀਆਂ ਭੀ ਨਾਹੀਂ ਜੁੜਿ ਆਵਤੀਆਂ, ਅਰੁ ਇਕ ਜੋ ਪਾਤਸਾਹੀ ਕਰਦੇ ਹੈਨਿ, ਸੌ ਬੁਰਿਆਈਆਂ ਭੀ ਕਰਦੇ ਹੈਨਿ ਅਰੁ ਪਰਮੇਸਰੁ ਵੀ ਨਾਹੀ ਸਿਮਰਦੇ, ਕਹੁ ਦੇਖਾ ਓਨਿ ਕਵਨ ਪਾਪ ਕੀਤੇ ਹੈਨਿ ਜੋ ਪਾਤਸਾਹੀ ਭੀ ਡਰਹਿ ਅਰੁ ਪਰਮੇਸਰੁ ਤੋ ਭੀ ਨਾ ਡਰਹਿ?' ਤਬ ਫਿਰ ਗੁਰੂ ਨਾਨਕ ਤੀਜੀ ਪਉੜੀ ਕਹੀ:

‘ਇਕਿ ਆਵਹਿ ਇਕਿ ਜਾਹਿ ਉਠਿ ਰਖੀਅਹਿ ਨਾਵ ਸਲਾਰ॥
ਇਕਿ ਉਪਾਏ ਮੰਗਤੇ ਇਕਨਾ ਵਡੇ ਦਰਵਾਰ॥ ਅਗੇ ਗਇਆ