ਪੰਨਾ:ਪੰਜਾਬੀ ਜਨਮਸਾਖੀ - 1926.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

19

ਜਾਣੀਐ ਵਿਣੁ ਨ ਵੀ ਵੈਕਾਰ।।੩।।

ਤਬ ਗੁਰੂ ਬਾਬੇ ਨਾਨਕ ਕਹਿਆ : ‘ਸੁਣ ਹੋ ਪੰਡਤ ਇਕ ਆਵਤੇ ਹੈਂ, ਇਕ ਜਾਤੇ ਹੈਂ ਇਕ ਸਾਹ ਹੈਂ, ਇਕ ਪਾਤਿਸਾਹ ਹੈਂ, ਇਕ ਉਨਕੇ ਆਗੈ ਭਿਖਿਆ ਮੰਗਿ ਮੰਗਿ ਖਾਤੇ ਹੈਂ, ਪਰ ਸੁਣਿ ਹੇ ਪੰਡਿਤ ! ਜੋ ਊਹਾਂ ਆਗ ਜਾਵਹਿਗੇ, ਅਰੁ ਜੁ ਈਹਾਂ ਸੁਖੁ ਕਰਤੇ ਹੈਂ, ਪਰਮੇਸਰ ਨਹੀਂ ਸਿਮਰਤੇ ਉਨ ਕਉ ਐਸੀ ਸਜਾਇ ਮਿਲੈਗੀ, ਜੈਸੀ ਕਪੜੇ ਕਉ ਧੋਬੀ ਦੇਤਾ ਹੈ, ਅਰ ਤਿਲਾਂ ਕਉ ਤੇਲੀ ਦੇਤਾ ਹੈ, ਅਰੁ ਨਰਕ ਕੁੰਡੇ ਮਿਲਹਿਗੇ। ਅਰੁ ਜੋ ਪਰਮੇਸਰ ਕਉ ਸਿਮਰਤੇ ਹੈਂ, ਅਰ ਭਿਖਿਆ ਮੰਗਿ ਮੰਗਿ ਖਾਤੇ ਹੈਂ, ਉਨ ਕਉ ਦਰਗਾਹ ਵਡਿਆਈਆਂ ਮਿਲਹਿਗੀਆਂ'। ਤਬ ਪੰਡਿਤ ਹੈਰਾਨ ਹੋਇ ਗਇਆ, ਕਹਿਓਸੁ ‘ਏਹੁ ਕੋਈ ਵਡਾ ਭਗਤ ਹੈ। ਤਬ ਫਿਰਿ ਪੰਡਿਤ ਕਹਿਆ: ‘ਨਾਨਕ ! ਤੂੰ ਐਸੀ ਬਾਤ ਕਰਦਾ ਹੈਂ, ਸੋ ਕਿਉ ਕਰਦਾ ਹੈਂ ? ਅਜੇ ਤਾਂ ਬਾਲਕ ਹੈਂ। ਕੁਛ ਮਾਤਾ ਪਿਤਾ, ਇਸਤ੍ਰੀ ਕੁਟੰਬ ਕਾ ਸੁਖੁ ਦੇਖ, ਅਜੇ ਤੇਰਾ ਕਿਥੇ ਓੜਕ ਹੈਂ। ਤਬ ਗੁਰੂ ਨਾਨਕ ਜੀ ਚਉਥੀ ਪਉੜੀ ਕਹੀ: “ਭੈ ਤੇਰੈ ਡਰੁ ਅਗਲਾ ਖਪਿ ਖਪਿ ਛਿਜੈ ਦੇਹੁ।। ਨਾਵ ਜਿਨਾਂ ਸੁਲਤਾਨ ਖਾਨ ਹੋਦੇ ਡਿਠੇ ਖੇਹ।। ਨਾਨਕ ਉਠੀ ਚਲਿਆ ਸਭਿ ਕੂੜੇ ਤੁਟੈ ਨੇਹ।।੪।।੬।।

ਤਿਸ ਕਾ ਪਰਮਾਰਥ ਗੁਰੂ ਨਾਨਕ ਕਹਿਆ:-

‘ਸੁਣ ਹੈ ਪੰਡਿਤੁ ! ਓਸੁ ਸਾਹਬਿ ਕਾ ਐਸਾ ਡਰੁ ਹੈ ਜੋ ਮੇਰੀ ਦੇਹ ਭੈਮਾਨੁ ਹੋਇ ਗਈ ਹੈ। ਜੋ ਈਹਾਂ ਖਾਨ ਸੁਲਤਾਨ ਕਹਾਇਦੇ ਥੇ ਸੋ ਭੀ ਮਰਿ ਖਾਕੁ ਹੋਇ ਗਏ।। ਜਿਨਕਾ ਅਮਰ ਮਨੀਤਾ ਥਾਂ, ਜਿਨਕੈ ਡਰਿ ਪ੍ਰਿਥਵੀ ਭੰਮਾਨ ਹੋਤੀ ਥੀ ਸੋ ਭੀ ਮਰਿ ਖਾਕ ਹੋਇ ਗਏ। ਸੁਣ ਹੋ ਪੰਡਿਤਾ ! ਮੈਂ ਕੂੜਾ ਨੇਹੁ ਕਿਸ ਸੌਂ ਕਰਉਂ, ਹਮ ਭੀ ਉਠਿ ਜਾਹਿਂਗੇ। ਖਾਕ ਦਰਿ ਖਾਕੁ ਹੋਇ ਜਾਹਿਂਗੇ, ਹਮ ਤਿਸਕੀ