ਪੰਨਾ:ਪੰਜਾਬੀ ਜਨਮਸਾਖੀ - 1926.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

20


ਬੰਦਗੀ ਕਰਹਿਂਗੇ ਜੋ ਜੀਅ ਲਏਗਾ ਫਿਰਿ ਇਸ ਸੰਸਾਰ ਸਉ ਕੂੜਾ ਨੇਹੁ ਕਿਆ ਕਰਹਿ

ਤਬ ਪੰਡਿਤ ਹੈਰਾਨ ਹੋਇ ਗਇਆ, ਨਮਸਕਾਰੁ ਕੀਤੋਸੁ, ਜੋ ਕੋਈ ਪੂਰਾ ਹੈ: ‘ਜੋ ਤੇਰੇ ਆਤਮੇ ਆਉਂਦੀ ਹੈ ਸੋ ਕਰਿ'। ਤਬ ਗੁਰੂ ਬਾਬਾ ਜੀ ਘਰਿ ਆਇਕੈ ਬੈਠ ਰਹਿਆ। ਬੋਲੋ ਵਾਹਿਗੁਰੂ।

੩ ਕੁੜਮਾਈ, ਵਿਆਹ

ਆਗਿਆ ਪਰਮੇਸ਼ਰ ਕੀ ਹੋਈ ਜੋ ਕਿਰਤਿ ਕਛੁ ਨ ਕਰੈ। ਜੇ ਬੈਠੇ ਤਾਂ ਬੈਠਾ ਹੀ ਰਹੈ, ਜਾਂ ਸੋਵੇ ਤਾਂ ਸੋਇਆ ਹੀ ਰਹੈ। ਫ਼ਕੀਰਾਂ ਨਾਲ ਮਜਲਸ ਕਰੈ। ਬਾਬਾ ਕਾਲੂ ਹੈਰਾਨ ਹੋਇ ਗਇਆ, ਕਹਿਆ ਸੁ ‘ਨਾਨਕ! ਤੂੰ ਇਵੇ ਰਹੇ ਤਾਂ ਕਿ ਹੋਵੇ?”

ਜਬ ਗੁਰੂ ਨਾਨਕ ਬਰਸਾਂ ਨਵਾਂ ਕਾ ਹੋਆ ਤਬਿ ਫਿਰਿ

ਤੋਰਕੀ ਪੜ੍ਹਨ ਪਾਇਆ। ਵਤ ਘਰ ਬਹਿ ਗਇਆ, ਦਿਲ ਦੀ ਖ਼ਬਰ ਗਲ ਕਿਸੈ ਨਾਲ ਕਰੈ ਨਾਹੀਂ। ਤਬ ਕਾਲੂ ਨੂੰ ਲੋਕਾਂ ਆਖਿਆ ‘ਕਾਲੂ! ਇਸਦਾ ਵਿਵਾਹ ਕਰ'। उघ ਕਾਲੂ ਉਠ ਖੜਾ ਹੋਇਆ ਚਿਤਾਵਨੀ ਕੀਤੀਆਸੁ ਜੋ ਕਿਵੇ ਕੁੜਮਾਈ ਹੋਵੈ। ਤਦ ਮੂਲਾ ਖੱਤ੍ਰੀ ਜਾਤਿ ਚੋਣਾ ਤਿਸਦੇ ਘਰ ਕੁੜਮਾਈ ਹੋਈ

ਤਾਂ ਬਾਬਾ ਬਰਸਾਂ ਬਾਰਾਂ ਕਾ ਹੋਇਆ ਤਬ ਵੀਵਾਹਿਆ।


ਇਥੇ ਹਾ ਬਾਨੂ ਵਿਚ ਸਾਰੀ ਇਬਾਰਤ ਨਹੀਂ ਹੈ, ਫੋਟੋ ਦੇ ਨੁਸਖੇ ਵਿਚ ਹਾਸੀਏ ਛਿਜੇ ਹੋਣ ਕਰਕੇ ਅੱਖਰ ਨਹੀਂ ਆਏ। ਇਹ ਪਾਠ-ਬੰਦਗੀ ਕਰਹਿੰਗੇ ਜੋਤੇ ਇਸ ਸੰਸਾਰ ਸਉ ਖਾਲਸਾ ਕਾਲਜ ਵਾਲੀ ਪੋਥੀ ਤੋਂ ਪਾਏ ਹਨ।

ਏਥੋਂ ਅੱਗੇ ਵਲੈਤ ਵਾਲੇ ਨੁਸਖੇ ਵਿਚ ਦੋ ਪਤਰੇ ਹੈਨ ਨਹੀਂ, ਹਾਫ਼ਜ਼ਾਬਾਦ ਵਾਲੇ ਨੁਸਖੇ ਦੇ ਉਤਾਰੇ ਤੋਂ ਦੋ ਪਤਰੇ ਦੀ ਇਬਾਰਤ-ਤੋਰਤੀ ਪੜ੍ਹਨ ਤੋਂ ਓਥੇ ਕਿਛੁ ਨਹੀਂ ਉਜੜਿਆ-(ਪੰਨਾ ੨੭) ਤਕ ਏਥੇ ਪਾਈ ਹੈ।

ਪਿਛਲੇਰੀਆਂ ਸਾਖੀਆਂ ਵਿਚ ਵਿਵਾਹ ਸੁਲਤਾਨ ਪੁਰ ਜਾ ਕੇ ਹੋਯਾ ਲਿਖਿਆ ਹੈ। ਪਰ ਭਾਈ ਮਨੀ ਸਿੰਘ ਜੀ ਨੇ ਵਿਆਹ ਇਥੇ ਹੀ ਹੋਇਆ ਦੱਸਿਆ ਹੈ।