ਪੰਨਾ:ਪੰਜਾਬੀ ਜਨਮਸਾਖੀ - 1926.pdf/2

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

2 ਗੁਰਬਾਣੀ ਦੀ ਸ਼ੁੱਧੀ ਦੀ ਟਕਸਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਤੇ ਉਸ ਨਾਲੋਂ ਅਸ਼ੁੱਧ ਪਾਠ ਛਪਣੇ ਸੁਖਦਾਈ ਨਹੀਂ। (੫) ਜੋ ਬਾਣੀਆਂ ਗੁਰੂ ਜੀ ਦੀਆਂ ਨਹੀਂ, ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਹੀਂ ਚੜ੍ਹੀਆਂ ਤੇ ਜਨਮ ਸਾਖੀਆਂ ਵਾਲਿਆਂ ਬਾਹਰ ਦੀਆਂ ਕੀਤੀਆਂ (ਜਿਨ੍ਹਾਂ ਵਿਚ ਨਾਉਂ ਗੁਰੂ ਜੀ ਦਾ ਆਯਾ ਹੈ) ਲਿਖ ਦਿੱਤੀਆਂ ਹਨ ਉਨ੍ਹਾਂ ਦਾ ਨਮੂਨਾ ਅਸਾਂ ਅੰਤਕਾ ਵਿਚ ਦਿੱਤਾ ਹੈ, ਪੋਥੀ ਵਿਚ ਨਹੀਂ ਰਖਿਆ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਹ ਬਾਣੀਆਂ ਗੁਰੂ ਕ੍ਰਿਤ ਨਹੀਂ ਮੰਨੀਆਂ ਅਰ ਬੀੜ ਵਿਚ ਨਹੀਂ ਚਾੜ੍ਹੀਆਂ। ਪ੍ਰਾਣ ਸੰਗਲੀ ਆਪ ਨੇ ਸੰਗਲਾਦੀਪ ਤੋਂ ਮੰਗਾਈ ਤੇ ਫੇਰ ਨਹੀਂ ਤਸਲੀਮ ਕੀਤੀ। ਕਈ ਇਕ ਸਾਧੂਆਂ ਫਕੀਰਾਂ ਨੇ ਬਾਣੀਆਂ ਰਚ ਕੇ ਨਾਮ ਗੁਰੂ ਜੀ ਦਾ ਪਿੱਛੇ ਪਾ ਦਿਤਾ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਬੰਨ੍ਹਣ ਦੇ ਕਈ ਕਾਰਨਾਂ ਵਿਚੋਂ ਇਕ ਇਹ ਬੀ ਸੀ ਕਿ ਇਸ ਗੱਲ ਨੂੰ ਰੋਕ ਪੈ ਜਾਵੇ। ਜੁਗਾਵਲੀ ਦੇ ਅੰਤ ਪੁਰ, ਅਰ ‘ਵਾਹਿਗੁਰੂ ਕੀ ਮਿਹਨਤ' ਤੋਂ ਪਹਿਲਾਂ ਇਕ ਸਤਰੁ ਇਸ ਜਨਮ ਸਾਖੀ ਵਿਚ ਆਉਂਦੀ ਹੈ, ‘ਚਾਲੀਸ ਜੁਗ ਕੀ ਮਿਰਜਾਦਾ ਸੰਤ ਲਿਖੀ'। ਜਿਸ ਦਾ ਸਪਸ਼ਟ ਅਰਥ ਹੈ ਕਿ ਇਹ ਚਾਲੀ ਜੁਗ ਦੀ ਮਰਿਯਾਦਾ, ਜੋ ਜੁਗਾਵਲੀ ਵਿਚ ਕਹੀ ਹੈ ਕਿਸੇ ਸੰਤ ਦੀ ਰਚੀ ਹੋਈ ਹੈ, ਗੁਰੂ ਜੀ ਦੀ ਨਹੀਂ। ਇਹ ਅੰਦਰਲੀ ਉਗਾਹੀ ਦੱਸਦੀ ਹੈ ਕਿ ਜੋ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਹੀਂ ਚੜ੍ਹੀ ਤੇ ਸਾਖੀਆਂ ਵਿਚ, ਜਾਂ ਹੋਰਥੇ, ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਹੈ, ਉਹ ਗੁਰੂ ਅਰਜਨ ਦੇਵ ਜੀ ਨੇ ਹੋਰਨਾਂ ਦੀ ਕ੍ਰਿਤ ਨਿਰਨੇ ਕਰਕੇ, ਨਹੀਂ ਚਾੜ੍ਹੀ। ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸਮਾਂ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਕੇਵਲ ਚਾਲੀ ਪੰਜਾਹ ਵਰਹ ਮਗਰੋਂ ਆਯਾ, ਉਸ ਵੇਲੇ ਸਾਰੀ ਸਿਖੀ, ਸਾਰੇ ਪੁਰਾਣੇ ਸਿਖ ਤੇ ਸਾਰੀਆਂ ਲਿਖਤਾਂ ਉਹਨਾਂ ਦੇ ਹਾਜ਼ਰ ਸਨ ਤੇ ਤਾਜ਼ੀ