ਪੰਨਾ:ਪੰਜਾਬੀ ਜਨਮਸਾਖੀ - 1926.pdf/3

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

3 ਪੜਤਾਲ ਹਰ ਗਲ ਦੀ ਕਰ ਲੈਣੀ ਉਹਨਾਂ ਦੀ ਸਰਬੱਗਤਾ ਤੋਂ ਛੁੱਟ ਬੀ ਔਖੀ ਗੱਲ ਨਹੀਂ ਸੀ, ਪਰ-ਕ੍ਰਿਤ ਬਾਣੀ ਉਨ੍ਹਾਂ ਨੇ ਛੱਡੀ ਜੋ ਉਹ ਗੁਰੂ-ਕ੍ਰਿਤ ਨਹੀਂ ਹੈ। ਇਥੋਂ ਤਾਂਈਂ ਕਿ ਭਾਈ ਬੰਨੋ ਨੇ ਜੋ ਕੁਛ ਦੂਸਰੀ ਬੀੜ ਵਿਚ ਚਾੜ੍ਹ ਦਿਤਾ, ਓਸ ਪਰ ਭੀ ਆਪ ਨੇ ਅਪ੍ਰਸੰਨਤਾ ਪ੍ਰਗਟ ਕੀਤੀ। ਸੋ ਪਰ-ਕ੍ਰਿਤ ਲੰਮੇਰੀਆਂ ਬਾਣੀਆਂ ਦੇ ਨਮੂਨੇ ਅਖ਼ੀਰ ਅੰਤਕਾ ਵਿਚ ਦਿਤੇ ਹਨ ਤੇ ਛੋਟੇ ਸਲੋਕ ਆਦਿਕ ਵਿਚੇ ਹੀ ਰਹਿਣ ਦਿਤੇ ਹਨ, ਪਰ ਹੇਠਾਂ ਟੂਕਾਂ ਵਿਚ ਦੱਸ ਦਿੱਤਾ ਹੈ ਕਿ ਇਹ ਪਾਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਹੀਂ ਹਨ, ਜਿਸ ਤੋਂ ਪਾਠਕਾਂ ਨੂੰ ਇਸ ਗੱਲ ਦੇ ਸਮਝਣ ਵਿਚ ਸੁਗਮਤਾ ਹੋ ਜਾਵੇ ਕਿ ਠੀਕ ਗੁਰੂ ਜੀ ਦੇ ਉਚਾਰੇ ਵਾਕ ਕਿਹੜੇ ਹਨ, ਜੋ ਗੁਰਬਾਣੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਆਏ ਹਨ। (੬)ਹਰ ਸਾਖੀ ਉਤੇ ਅਸਾਂ ਨੰਬਰ ੧, ੨, ੩, ੪, ਆਦਿ ਦਿੱਤੇ ਹਨ, ਅਸਲ ਪੋਥੀ ਵਿਚ ਨਹੀਂ ਹਨ, ਪਾਠਕਾਂ ਦੀ ਸੁਖੈਨਤਾ ਵਾਸਤੇ ਹਨ। (੭) ਉਦਾਸੀ ਪਹਿਲੀ, ਦੂਸਰੀ ਆਦਿਕ ਜੋ ਮੋਟੇ ਸਿਰਨਾਵੇਂ ਦਿੱਤੇ ਹਨ, ਉਹ ਬੀ ਅਸਾਂ ਲਿਖੇ ਹਨ, ਪੋਥੀ ਵਿਚ ਸਿਰਨਾਵੇਂ ਦੇ ਕੇ ਉਦਾਸੀ ਸਿਰਲੇਖ ਨਹੀਂ ਲਿਖਿਆ, ਉਂਞ ‘ਤ੍ਰਿਤੀਆ ਉਦਾਸੀ ਉਤ੍ਰਾਖੰਡ ਕੀ ਅਸਲੀ ਨੁਸਖੇ ਵਿਚ ਹੈ। ਅੰਮ੍ਰਿਤਸਰ ਜੁਲਾਈ ਅਗਸਤ ੧੯੨੬ ਇਸ ਤਰ੍ਹਾਂ ਦੀ ਇਬਾਰਤ ਉਦਾਸੀ ਦੇ ਆਰੰਭ ਵਿਚ