ਪੰਨਾ:ਪੰਜਾਬੀ ਜਨਮਸਾਖੀ - 1926.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

22


ਭੀ ਦਿਵਾਨਾ ਫਿਰਦਾ ਹੈਂ। ਤਬ ਰਾਇ ਬੁਲਾਰ ਆਖਿਆ, ‘ਮੈਂ ਤੇਰੇ ਤਾਈਂ ਗੁਨਾਹ ਬਖਸ਼ਿਆ, ਪਰ ਤੂੰ ਇਸਦਾ ਉਜਾੜਾ ਭਰ ਦੇਹ' ਤਬਿ ਨਾਨਕੁ ਮਹੀਨੇ ਤਿੰਨ ਤਾਈ ਖਾਵੈ ਪੀਵੈ ਕਿਛੁ ਨਾਹੀ। ਤਬ ਗੁਰੂ ਨਾਨਕ ਆਖਿਆ: ‘ਜਾਇ ਦੇਖਹੁ ਓਥੈ ਕਿਛੁ ਨਾਹੀ ਉਜੜਿਆ'।

ਤਬ ਭੱਟੀ ਕਹਿਆ: ‘ਜੀ ਮੇਰਾ ਖੇਤੁ ਉਜੜਿਆ ਹੈ, ਮੇਰਾ ਤਪਾਵਸੁ ਕਰਿ, ਨਾਹੀ ਤਾਂ ਮੈਂ ਤੁਰਕਾਂ ਪਾਸ ਵੈਂਦਾ ਹਾਂ। ਤਬ ਗੁਰੂ ਨਾਨਕ ਆਖਿਆ ‘ਦੀਵਾਨ ਸਲਾਮਤਿ ! ਜੇ ਹਿਕੁ ਪਠਾ ਰੁੜਿਕਾ ਟੁਕਿਆ ਹੋਵੇ ਤਾਂ ਜਬਾਬੁ ਕਰਣਾ, ਪਰੁ ਤੁਸੀਂ ਆਪਣਾ ਆਦਮੀ ਭੇਜਿ ਕਰਿ ਦੇਖਹੁ ਤਬ ਰਾਇ ਬੁਲਾਰ ਆਪਣੇ ਪਿਆਦੇ ਭੇਜੇ ! ਜੋ ਊਹਾਂ ਆਦਮੀ ਜਾਵਨਿ ਤਾਂ ਖੇਤੀ ਸਬੂਤ ਖੜੀ ਹੈ, ਇਕ ਪਠਾ ਖੇਤੀ ਦਾ ਉਜੜਿਆ ਨਹੀਂ ਤਬ ਬਾਬੇ ਸਬਦ ਉਚਾਰਣ ਕੀਤਾ:-

ਸੂਹੀ ਮਹਲਾ ੧

ਜੋਗੀ ਹੋਵੇ ਜੋਗਵੈ ਭੋਗੀ ਹੋਵੇ ਖਾਇ।। ਤਪੀਆ ਹੋਵੈ ਤਪੁ ਕਰੈ ਤੀਰਥਿ ਮਲਿ ਮਲਿ ਨਾਇ।।੧।। ਤੇਰਾ ਸਦੜਾ ਸੁਣੀਜੈ ਭਾਈ ਜੇਕੋ ਬਹੇ ਅਲਾਇ।।੧।। ਰਹਾਉ।। ਜੈਸਾ ਬੀਜੈ ਸੋ ਲੂਣੈ ਜੋ ਖਟੈ ਸੁ ਖਾਇ।। ਅਗੈ ਪੁਛ ਨ ਹੋਵਈ ਜੋ ਸਣੁ ਨੀਸਾਣੈ ਜਾਇ।।੨।। ਤੈਸੋ ਜੈਸਾ ਕਾਢੀਐ ਜੈਸੀ ਕਾਰ ਕਮਾਇ।। ਜੋ ਦੁਖੁ ਚਿਤਿ ਨ ਆਵਈ ਸੋ ਦੁਖੁ ਬਿਰਥਾ ਜਾਇ।।੩।। ਇਹੁ ਤਨੁ ਵੇਚੀ ਬੈ ਕਰੀ ਜੇ ਕੋ ਲਏ ਵਿਕਾਇ।। ਨਾਨਕ ਕੰਮਿ ਨ ਆਵਈ ਜਿਤੁ ਤਨਿ ਨਾਹੀ ਸਚਾ ਨਾਉ।।੪।।

ਤਬਿ ਰਾਇ ਬੁਲਾਰ ਉਸ ਭੱਟੀ ਕਉ ਝੂਠਾ ਕੀਤਾ, ਗੁਰੂ ਨਾਨਕੁ ਅਤੇ ਕਾਲੂ ਦੋਵੈ ਘਰਿ ਆਏ।


ਏਥੇ ਵਲੈਤ ਵਾਲੇ ਨੁਸਖੇ ਵਿਚ ਇਕ ਸਤਰ ਮਿਟੀ ਹੋਈ ਹੈ, ਇਹ ਪਾਂਠ-ਖੇਤੀ ਸਬੂਤ ਖੜੀ ਹੈ-ਖਾਲਸਾ ਕਾਲਜ ਦੇ ਨੁਸਖੇ ਤੋਂ ਲੀਤਾ ਹੈ।