ਪੰਨਾ:ਪੰਜਾਬੀ ਜਨਮਸਾਖੀ - 1926.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

23

੫ ਬ੍ਰਿਛ ਦੀ ਛਾਂ ਨਾ ਫਿਰੀ

ਤਬਿ ਆਗਿਆ ਪਰਮੇਸਰ ਕੀ ਹੋਈ, ਜੋ ਗੁਰੂ ਨਾਨਕ ਦੇ ਘਰਿ ਦੁਇ ਬੇਟੇ ਹੋਏ ਲਖਮੀਦਾਸ ਤੇ ਸ੍ਰੀਚੰਦੁ। ਪਰ ਬਾਬੇ ਦੀ ਉਦਾਸੀ ਮਿਟੈ ਨਾਹੀਂ। ਗੁਰੂ ਨਾਨਕ ਰੁਖੀ ਬਿਰਖੀ ਜਾਇ ਉਦਾਸੁ ਰਹੈ। ਤਬਿ ਇਕ ਦਿਨ ਗੁਰੂ ਬਾਬਾ ਨਾਨਕ ਜੀ ਜਾਇ ਕਰਿ ਬਾਗ ਵਿਚ ਸੁਤਾ, ਫਿਰਿ ਦਿਨੁ ਲਥਾ ਉਠੋ ਨਾਹੀ। ਤਬ ਰਾਇਬੁਲਾਰ ਦੇਵ ਭੱਟੀ ਸਿਕਾਰਿ ਚੜਿਆ ਥਾ, ਆਉਂਦਾ ਆਉਂਦਾ ਜਾਂ ਬਾਗ ਵਿਚ ਆਵੈ, ਤਾਂ ਕੋਈ ਦਰਖਤ ਹੇਠਿ ਸੁੱਤਾ ਪਇਆ ਹੈ। ਪਰ ਜਾਂ ਦੇਖੇ ਤਾਂ ਹੋਰਨਾਂ ਦਰਖਤਾਂ ਦੀ ਛਾਇਆ ਚਲਿ ਗਈ ਹੈ, ਅਰੁ ਇਸ ਦਰਖਤ ਦਾ ਪ੍ਰਛਾਵਾਂ ਖੜਾ ਹੈ। ਤਬ ਰਾਇ ਬੁਲਾਰ ਆਖਿਆ, ‘ਇਸਨੂੰ ਜਗਾਇਹੁ'। ਜਬ ਉਠਾਇਆ, ਤਾਂ ਕਾਲੂ ਦਾ ਪੁੱਤ੍ਰ ਹੈ। ਤਬਿ ਰਾਇਬੁਲਾਰ ਆਖਿਆ, ‘ਯਾਰੋ ! ਕੱਲ ਵਾਲੀ ਵੀ ਗਲਿ ਡਿਠੀ ਹੈ, ਅਰ ਏਹੁ ਭੀ ਦੇਖਹੁ, ਏਹ ਖਾਲੀ ਨਾਹੀਂ'। ਤਬਿ ਰਾਇਬੁਲਾਰ ਭੱਟੀ ਘਰਿ ਆਇਆ। ਆਇ ਕਰਿ ਕਾਲੂ ਨੂੰ ਸਦਾਇਓਸੁ, ਅਰੁ ਆਖਿਓਸੁ: ‘ਕਾਲੂ ! ਮਤੁ ਇਸੁ ਪੁਤ੍ਰ ਨੋ ਫਿਟੁ ਮਾਰ ਦੇਂਦਾ ਹੋਵੇਂ, ਇਹ ਮਹਾਂਪੁਰਖੁ ਹੈ; ਇਸ ਦਾ ਸਦਕਾ ਮੇਰਾ ਸਹਰੁ ਵਸਦਾ ਹੈ। ਕਾਲੂ ਤੂੰ ਭੀ ਨਿਹਾਲੁ ਹੋਆ, ਅਤੇ ਮੈਂ ਭੀ ਨਿਹਾਲੁ ਹਾਂ, ਜਿਸ ਦੇ ਸਹਰ ਵਿਚਿ ਇਹੁ ਪੈਦਾ ਹੋਆ ਹੈ। ਤਬਿ ਕਾਲੂ ਆਖਿਆ, ‘ਜੀ ਖੁਦਾਇ ਦੀਆ ਖੁਦਾਇ ਹੀ ਜਾਣੈ।” ਕਾਲੂ ਘਰਿ ਆਇਆ।


ਹਾ। ਬਾ ਨੁਸਖੇ ਵਿਚ ਪਾਠ ‘ਅਗਲੀ ਗਲ ਹੈ।

ਇਸ ਥਾਂਵੇਂ ਹਾ, ਬਾ, ਨੁਸਖੇ ਵਿਚ ਏਹ ਅਖਰ-ਜੋ ਤੇਰਾ ਪੁਤ੍ਰ ਹੈ-ਹੋਰ ਬੀ ਵਾਧੂ ਹੈਨ।