ਪੰਨਾ:ਪੰਜਾਬੀ ਜਨਮਸਾਖੀ - 1926.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

24

੬ ਖੇਤੀ, ਵਣਜ, ਸਉਦਾਗਰੀ, ਚਾਕਰੀ

ਤਬ ਗੁਰੂ ਨਾਨਕ ਫ਼ਕੀਰਾਂ ਨਾਲ ਮਜਲਸ ਕਰੈ। ਹੋਰ ਕਿਸੇ ਨਾਲਿ ਗਲ ਕਰੈ ਨਾਹੀ। ਤਬ ਸਬ ਪਰਵਾਰ ਦੁਖਿਆ। ਆਖਨਿ: ‘ਜੋ ਏਹੁ ਕਮਲਾ ਹੋਆ ਹੈ'। ਤਬਿ ਗੁਰੂ ਨਾਨਕ ਜੀ ਕੀ ਮਾਤਾ ਆਈ ਉਸ ਆਖਿਆ: ‘ਬੇਟਾ ! ਤੁਧ ਫ਼ਕੀਰਾਂ ਨਾਲ ਬੈਠਿਆਂ ਸਰਦੀ ਨਾਹੀ, ਤੈਨੂੰ ਘਰੁ ਬਾਰੁ ਹੋਇਆ, ਧੀਆਂ ਪੁਤ੍ਰ ਹੋਏ, ਰੁਜ਼ਗਾਰ ਭੀ ਕਰਿ। ਨਿਤ ਨਿਤ ਭਲੇਰੀਆਂ ਗੱਲਾਂ ਛਡਿ, ਅਸਾਂ ਨੂੰ ਲੋਕ ਹਸਦੇ ਹੈਨਿ, ਜੋ ਕਾਲੂ ਦਾ ਪੁਤ੍ਰ ਮਾਖੁਟੂ ਹੋਆ ਹੈ। ਜਾਂ ਏਹੁ ਗੱਲਾਂ ਮਾਤਾ ਆਖੀਆਂ, ਪਰ ਗੁਰੂ ਨਾਨਕ ਦੇ ਦਿਲਿ ਕਾਈ ਲਗੀਆਂ ਨਾਹੀ। ਫਿਕਰਵਾਨੁ ਹੋਇ ਕਰਿ ਪੈ ਰਹਿਆ। ਜਿਉਂ ਪਇਆ, ਤਿਉਂ ਦਿਹਾਰੇ ਚਾਰਿ ਗੁਜਰਿ ਗਏ ਜਾਂ ਮਲਿ ਚੁਕੀ ਤਾਂ ਬਾਬੇ ਦੀ ਇਸਤ੍ਰੀ ਸਸੁ ਪਾਸਿ ਆਈ। ਉਨਿ ਆਖਿਆ ‘ਸਸੁ ! ਤੂ ਕਿਆ ਬੈਠੀ ਹੈਂ ? ਜਿਸ ਦਾ ਪੁਤ੍ਰਪਇਆ ਹੈ, ਚਉਥਾ ਦਹਾੜਾ ਹੋਆ ਹੈ। ਖਾਂਦਾ ਪੀਂਦਾ ਕਿਛੁ ਨਾਹੀਂ। ਤਬ ਮਾਤਾ ਆਈ, ਉਨਿ ਆਖਿਆ: ‘ਬੇਟਾ ! ਤੁਧ ਪਇਆਂ ਬਣਦੀ ਨਾਹੀਂ, ਕੁਛ ਖਾਹਿ ਪੀਉ, ਖੇਤੀ ਪਤੀ ਦੀ ਖਬਰਿ ਸਾਰਿ ਲਹੁ, ਕਿਛੁ ਰੁਜ਼ਗਾਰ ਦੀ ਖਬਰਿ ਲਹੁ, ਤੇਰਾ ਸਭੁ ਕੁਟੰਬ ਦਿਲਗੀਰ ਹੈ, ਅਤੇ ਬੇਟਾ ਜੋ ਤੁਧੁ ਨਾਹੀ ਭਾਂਵਦਾ, ਸੁ ਨਾ ਕਰਿ ਅਸੀ ਤੈਨੂੰ ਕਿਛੁ ਨਹੀ ਆਖਦੇ, ਤੂ ਫਿਕਰਵਾਨ ਕਿਉਂ ਹੈ ? ਤਬਿ ਕਾਲੂ ਨੂੰ ਖਬਰਿ ਹੋਈ, ਤਾ ਕਾਲੂ ਆਇਆ, ਆਖਿਆ: ‘ਬੱਚਾ ! ਤੈਨੂੰ ਅਸੀਂ ਕਿ ਆਖਦੇ ਹਾਂ ? ਪਰ ਰੁਜਗਾਰ ਕੀਤਾ ਭਲਾ ਹੈ। ਜਿ ਖੱਤਰੀਆ ਦਿਆਂ ਪੁਤ੍ਰ ਪਾਸਿ ਪੰਜੀਹੇ ਹੁੰਦੇ ਹਨ ਤਾਂ ਰੁਜ਼ਗਾਰ ਕਰਦੇ ਹੈਨਿ। ਰੁਜਗਾਰ ਕੀਤਾ ਭਲਾ ਹੈ, ਬੇਟਾ ! ਅਸਾਡੀ ਖੇਤੀ ਬਾਹਰਿ ਪੱਕੀ ਖੜੀ ਹੈ, ਅਰ ਤੂ ਓਜਾੜਨਾਹੀ, ਕਿਉਂ ਜਿ ਵਿਚ


ਹਾ: ਬ: ਨੁਸਖੇ ਦਾ ਪਾਠ ਹੈ ਜੋ ਖਤ੍ਰੀਆਂ ਦਿਆਂ ਪੁਤ੍ਰਾਂ ਪਾਸ ਪਜੀਹੇ ਹੌਦੇ ਹੈਨ ਤਾਂ ਰੁਜਗਾਰ ਕਰਦੇ ਨਾਹੀ?