ਪੰਨਾ:ਪੰਜਾਬੀ ਜਨਮਸਾਖੀ - 1926.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

25

ਖਲਾ ਹੋਵੇਂ, ਤਾਂ ਆਖਨਿ, ਜੋ ਕਾਲੂ ਕਾ ਪੁਤ੍ਰ ਭਲਾ ਹੋਆ। ਬੇਟਾ ! ਖੇਤੀ ਖਸਮਾ ਸੇਤੀ'। ਤਾਂ ਗੁਰੂ ਨਾਨਕ ਬੋਲਿਆ, ‘ਪਿਤਾ ਜੀ ! ਅਸਾਂ ਨਵੇਕਲੀ ਖੇਤੀ ਵਾਹੀ ਹੈ, ਸੋ ਅਸੀਂ ਤਕਰੀ ਰਖਦੇ ਹਾਂ, ਅਸਾਂ ਹਲ ਵਾਹਿਆ ਹੈ, ਬੀਉ ਪਾਇਆ ਹੈ, ਵਾੜਿ ਕੀਤੀ ਹੈ, ਅਠੇ ਪਹਿਰ ਖੜੇ ਰਖਦੇ ਹਾਂ। ਪਿਤਾ ਜੀ ਅਸੀਂ ਆਪਣੀ ਖੇਤੀ ਸੰਭਾਲ ਸੰਘਦੇ ਨਾਹੀਂ ਪਰਾਈ ਦੀ ਸਾਰਿ ਕਿਆ ਜਾਣਹਿਹੈ। ਤਬਿ ਕਾਲੂ ਹੈਰਾਨ ਹੋਇ ਰਹਿਆ। ਆਖਿਆਸੁ, ‘ਵੇਖੋ ਲੋਕੋ ਇਹੁ ਕਿਆ ਆਖਦਾ ਹੈ'। ਤਬਿ ਕਾਲੂ ਆਖਿਆ: ‘ਤੇ ਨਵੇਕਲੀ ਖੇਤੀ ਕਦਿ ਵਾਹੀ ਹੈ ? ਕਮਲੀਆਂ ਗੱਲਾਂ ਛਡਿ, ਅਗੈ ਅਗੇਰੇ ਪਰੁ, ਜੇ ਤੁਧੁ ਭਾਵਸੀ, ਤਾਂ ਅਗਲੀ ਫਸਲੀ ਤੈਨੂੰ ਨਵੇਕਲੀ ਖੇਤੀ ਵਾਹਿ ਦੇਸਾਂ ਹੇ। ਦਿਖਾ ਤੂ ਕਿਉ ਕਰਿ ਪਕਾਇ ਖਾਵਿਸੀ'। ਤਬ ਗੁਰੂ ਨਾਨਕ ਆਖਿਆ: ‘ਪਿਤਾ ਜੀ, ਅਸਾਂ ਖੇਤੀ ਹੁਣਿ ਵਾਹੀ ਹੈ ਅਤੇ ਭਲੀ ਜਮੀ ਹੈ। ਦਿਸਣਿ ਪਾਸਣਿ ਭਲੀ ਹੈ। ਤਬ ਕਾਲੂ ਆਖਿਆ: ‘ਬੱਚਾ ! ਅਸਾਂ ਤੇਰੀ ਖੇਤੀ ਡਿਠੀ ਕਾਈ ਨਾਹੀ, ਤੂ ਕਿਆ ਆਖਦਾ ਹੈਂ ?' ਤਬਿ ਗੁਰੂ ਨਾਨਕ ਆਖਿਆ ‘ਪਿਤਾ ਜੀ ! ਅਸਾਂ ਏਹੁ ਖੇਤੀ ਵਾਹੀ ਹੈ, ਜੋ ਤੂੰ ਸੁਣੇਗਾ ?’ ਤਬ ਬਾਬੇ ਨਾਨਕ ਇਕੁ ਸਬਦੁ ਉਠਾਇਆ;

ਰਾਗੁ ਸੋਰਠਿ ਮਹਲਾ ੧ ਘਰੁ ੧।।

ਮਨੁ ਹਾਲੀ ਕਿਰਸਾਣੀ ਕਰਣੀ ਸਰਮੁ ਪਾਣੀ ਤਨੁ ਖੇਤੁ।। ਨਾਮੁ ਬੀਜੁ ਸੰਤੋਖੁ ਸੁਹਾਗਾ ਰਖੁ ਗਰੀਬੀ ਵੇਸੁ।। ਭਾਉ ਕਰਮ ਕਰਿ ਜੰਮਸੀ ਸੇ ਘਰ ਭਾਗਠ ਦੇਖੁ।।੧।। ਬਾਬਾ ਮਾਇਆ ਸਾਥਿ ਨ ਹੋਇ।। ਇਨਿ ਮਾਇਆ ਜਗੁ ਮੋਹਿਆ ਵਿਰਲਾ ਬੂਝੈ ਕੋਇ।। ਰਹਾਉ।।


ਹਾ, ਬਾ, ਨੁਸਖੇ ਵਿਚ ਪਾਠ ‘ਤਕੜੀ' ਹੈ। ਪਾਠਾਂਤ-ਰਹਿੰਦੇ ਹਾਂ। ਪਾਂਨਾਂਤ-ਅਸੀਂ ਆਪਣੀ ਖੇਤੀ ਦੀ ਸਭ ਸੋਝੀ ਰਖਦੇ ਹਾਂ, ਪਰਾਈ ਦੀ ਸਾਰ ਕਿਆ ਜਾਣਦੇ ਹਾਂ। ‘ਅਗੈ ਅਗੇਰੇ ਪਰ ਏਹ ਪਦ ਹੈ. ਬਾ. ਨੁਸਖੇ ਵਿਚ ਨਹੀਂ ਹਨ।