ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/102

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੮੨ )

ਲੈ ਦੂਜੇ ਕੰਢੇ, ਤੀਕ ਛਾ ਜਾਂਦਾ ਹੈ, ਅਤੇ ਇੱਕ ਸਿਰਿਓ ਲੈ ਦੂਜੇ ਸਿਰੇ ਤੀਕ ਐਉਂ ਸ਼ਿਕਾਰ ਖੇਡਦਾ ਜਾਂਦਾ ਹੈ, ਕਿ ਇੱਕ ਮੱਛੀ ਬੀ ਔਖੀ ਬਚਦੀ ਹੈ। ਭਾਰਤਵਰਖ ਵਿਖੇ ਭੂਸਏ ਰੰਗ ਦੇ ਹਵਾਸਿਲ ਹੋਰਨਾਂ ਰੰਗਾਂ ਦਿਆਂ ਹਵਾਸਿਲਾਂ ਕੋਲੋਂ ਵਧੀਕ ਹੁੰਦੇ ਹਨ, ਇੱਥੇ ਹੀ ਆਂਡੇ ਬੱਚੇ ਦਿੰਦੇ ਹਨ, ਅਤੇ ਜਿਨ੍ਹਾਂ ਮਦਾਨਾਂ ਵਿਖੇ ਦਰਿਆਓ, ਤਾਲ ਆਦਿਕ ਢੇਰ ਹੁੰਦੇ ਹਨ, ਉੱਥੇ ਹੀ ਰਹਿੰਦੇ ਹਨ। ਬਰਸਾਤ ਵਿਖੇ ਪੰਜਾਬ ਦੀਆਂ ਸਾਰੀਆਂ ਨਦੀਆਂ ਪੁਰ ਹੁੰਦੇ ਹਨ, ਅਤੇ ਇੱਥੇ ਇਹਨੂੰ "ਪੈਨ" ਸੱਦਦੇ ਹਨ, ਪਰ ਇਸ ਮੱਲ ਗੁਜਾਰ ਵਿਖੇ ਇਨ੍ਹਾਂ ਦੇ ਆਲ੍ਹਣੇ ਦਾ ਅੱਜ ਤਕ ਪਤਾ ਨਹੀਂ ਲੱਗਿਆ, ਕਹਿੰਦੇ ਹਨ, ਕਿ ਪੈਨ ਦੀ ਖੱਲ ਵਿੱਚੋਂ ਇੱਕ ਅਜਿਹਾ ਤੇਲ ਨਿਕਲਦਾ ਹੈ, ਕਿ ਕਈ ਪ੍ਰਕਾਰ ਦੀਆਂ ਮੱਛੀਆਂ ਉਸਦੀ ਮੁਸ਼ਕ ਪੁਰ ਦੌੜਦੀਆਂ ਹਨ। ਬੰਗਾਲਾ ਦੇਸ ਬਿਖੇ ਕਈ ਥਾਈਂ ਮੱਛੀਆਂ ਵਾਲੇ ਮੱਛੀਆਂ ਫੜਨ ਵਿਖੇ ਇਸ ਤੇ ਇਹੋ ਕੰਮ ਲੈਂਦੇ ਹਨ। ਮੱਛੀਆਂ ਫੜਨਵਾਲਾ ਇਸਨੂੰ ਆਪਣੀ ਬੇੜੀ ਦੇ ਕੰਢੇ ਨਾਲ ਬੰਨ੍ਹ ਲੈਂਦਾ ਹੈ, ਅਤੇ ਕਦੇ ਉਸ ਦੋ ਨੇਤ੍ਰ ਬੀ ਸੀਉਂ ਦਿੰਦਾ ਹੈ ਕਿ ਵੇਖ ਕੇ ਖਾ ਨਾ ਲਏ॥