ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/159

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੩੨ )

ਅਤੇ ਪਤਲੀ ਹੁੰਦੀ ਹ, ਦੰਦ ਬਰੀਕ ਅਤੇ ਤ੍ਰਿੱਖੇ। ਗੰਗਾ ਅਤੇ ਭਾਰਤਵਰਖ ਦੀਆਂ ਹੋਰਨਾਂ ਨੱਦੀਆਂ ਵਿਖੇ ਘੜਿਆਲ ਢੇਰ ਹੁੰਦੇ ਹਨ, ਓਹ ਬਹੁਤਾ ਮੱਛੀਆਂ ਅਤੇ ਮੁਰਦਾਰਾਂ ਨੂੰ ਖਾਂਦੇ ਹਨ, ਜਨੌਰਾਂ ਨੂੰ ਘੱਟ ਫੜ ਦੇ ਹਨ, ਪਰ ਕਦੇ ਕਦੇ ਮਨੁੱਖ ਪੁਰ ਹੱਲਾ ਕਰ ਬਹਿੰਦੇ ਹਨ, ਜਦ ਇੰਗਲਿਸਤਾਨ ਦੇ ਰਾਜ ਕੁਵਰ ਰਾਜਗੱਦੀ ਦੇ ਸਾਂਈਂ ਦਾ ਨਿੱਕਾ ਭਿਰਾ ਭਾਰਤਵਰਖ ਵਿਖੇ ਸੈਲ ਲਈ ਆਇਆ, ਤਾਂ ਨਿਪਾਲ ਦੇ ਬੱਨੇ ਵੱਲ ਨੂੰ ਸ਼ਿਕਾਰ ਖੇਡਣ ਗਿਆ। ਇਕ ਦਿਨ ਇਨ੍ਹਾਂ ਦੇ ਤੰਬੂ ਨਦੀ ਦੇ ਕੰਢੇ ਪਰ ਲੱਗੇ ਹੋਏ ਸਨ, ਇੱਕ ਜਣਾ ਨਦੀ ਦੇ ਪਾਰ ਲੰਘ ਰਿਹਾ ਸੀ, ਕਿ ਘੜਿਆਲਨੇ ਉਸ ਉੱਤੇ ਹੱਲਾ ਕੀਤਾ। ਉਸਦੀਆਂ ਚੀਕਾਂ ਅਤੇ ਕੂਕਾਂ ਸੁਣਕੇ ਇੱਕ ਸਿਪਾਹੀ ਨੱਠ, ਪਹਿਲੋਂ ਗੋਲੀ ਮਾਰੀ, ਫੇਰ ਜਲ ਵਿਖੇ ਵੜਕੇ ਸੰਗੀਨਾਂ ਚਲਾਈਆਂ, ਐੱਨੇ ਨੂੰ ਇੱਕ ਅਫ਼ਸਰ ਬੀ ਆ ਪਹੁੰਚਾ, ਉਸਨੇ ਬੰਦੂਕ ਦੀ ਗੋਲੀ ਨਾਲ ਉਸ ਦੁਖ ਦਾਈ ਦਾ ਸ਼ਿਕਾਰ ਕੀਤਾ॥

ਮੋਤੀ

ਭੜਕਦਾਰ ਅਤੇ ਸੋਹਣੇ ਮੋੜੀ ਜਾਂ ਦਿਸਦੇ ਹਨ ਤਾਂ ਕੇਹੇ ਭਾਉਣੇ ਹੁੰਦੇ ਹਨ, ਤੁਸੀਂ ਵੀ ਦੇਖੇ ਹੋਣਗੇ,