ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/17

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੧ )

ਤੁਸੀਂ ਏਹ ਤਾਂ ਜਾਣਦੇ ਹੀ ਹੌ ਕਿ ਜਿਨ੍ਹਾਂ ਮੌਤਦਿਆਂ ਮਾਰਿਆਂ ਨੂੰ ਸ਼ੀਂਹ ਪਕੜ ਕੇ ਲੈ ਗਿਆ ਹੈ, ਉਨ੍ਹਾਂ ਵਿੱਚੋਂ ਕਿਤੇ ਹੀ ਕੋਈ ਬਚਿਆ ਹੋਊ, ਕਿ ਜਿਸ ਕੋਲੋਂ ਬਰਤਾਂਤ ਪੁੱਛਿਆ ਜਾਂਦਾ, ਪਰ ਅਜੇਹਾ ਬੀ ਹੋਇਆ ਹੈ, ਕਿ ਕਈ ਭਾਗਾਂ ਵਾਲੇ ਇਸ ਨਿਰਦੇਈ ਦੇ ਪੰਜੇ ਵਿੱਚੋ ਬਚ ਨਿਕਲੇ ਹਨ,ਪਰ ਡਾਢੀ ਤਰ੍ਹਾਂ ਨਾਲ। ਇੱਕ ਲੜਾਈ ਦੇ ਸਮਯ ਛੇ ਸੌ ਸਿਪਾਹੀ ਚਲੇ ਜਾਂਦੇ ਸਨ, ਰਾਤ ਨੂੰ ਰਤੀ ਅਵੇਰ ਕਰਕੇ ਟਿਕਾਣੇ ਸਿਰ ਪੁੱਜੇ, ਤੰਬੂਆਂ ਦੇ ਲਾਗੇ ਇਕ ਵੱਡਾ ਭਾਰਾ ਸੰਘਣਾ ਬਣ ਸਾ, ਸੈਨਾਪਤਿ ਥੱਕਿਆ ਹਾਰਿਆ ਸਾ, ਚਾਹੁੰਦਾ ਸਾ, ਕਿ ਦੋ ਚਾਰ ਘੰਟੇ ਠੌਂਕਾ ਲੈ ਲਵਾਂ, ਪਰ ਅਜੇ ਲੇਟਿਆ ਹੀ ਸਾ, ਕਿ ਬੰਦੂਕ ਦਾ ਖੜਕਾਰ ਆਇਆ,ਅੱਬੜਵਾਹਿਆ ਉੱਠਿਆ ਅਤੇ ਤੰਬੂ ਦੇ ਬੂਹੇ ਪੁਰ ਆਗਿਆ, ਪਾਹਰੂ ਕੋਲੋਂ ਖਲੋਤਾ ਪੁੱਛ ਰਿਹਾ ਸਾ,ਕਿ ਇਹ ਖੜਾਕਾ ਕਿੱਧਰੋਂ ਆਇਆਹੈ,ਆਂਨੇ ਨੂੰ ਇੱਕ ਵੱਡਾ ਸਾਰਾ ਸ਼ੀਂਹ ਇਕ ਸਿਪਾਹੀ ਨੂੰ ਮੂੰਹ ਵਿੱਚ ਲਈ ਛਾਲਾਂ ਮਾਰਦਾ ਮੋਹਰਿਓਂ ਨਿਕਲ ਗਇਆ। ਪਾਹਰੂ ਨੇ ਝੱਟ ਗੋਲੀ ਮਾਰੀ, ਸ਼ੀਂਹਨੇ ਇਕ ਲੰਮੀ ਜੇਹੀ ਛੂਟ ਕੀਤੀ ਅਤੇ ਨਿਕਲ ਗਿਆ। ਸੈਨਾਪਤਿ, ਪਾਹਰੂ, ਅਤੇ ਕੁਝ ਹੋਰ ਸਿਪਾਹੀ ਜੋ ਆ ਪੁੱਜੇ ਸਨ, ਸਾਰੇ ਉਸਦੇ