ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/18

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੨ )

ਮਗਰ ਨੱਠੇ, ਅਤੇ ਜਿੱਥੇ ਜਿੱਥੇ ਭੂੰਈਂ ਪੁਰ ਰੱਤ ਪਈ ਸੀ, ਉਸ ਖੁਰੇ ਪੁਰ ਕਈ ਸੌ ਕਰੂੰ[1] ਤਕ ਗਏ, ਪਰ ਕਿਸੇ ਨੂੰ ਵਿਚਾਰੇ ਸਿਪਾਹੀ ਦੀ ਆਸ ਨਾ ਰਹੀ। ਐਂਨੇ ਨੂੰ ਅਜੇਹੇ ਬਲ ਨਾਲ ਉਹ ਸ਼ੀਂਹ ਗੱਜਿਆ,ਕਿ ਉਸਦੇ ਸ਼ਬਦ ਨਾਲ ਆਸ ਪਾਸ ਦੇ ਪਰਬਤ ਗੂੰਜ ਉੱਠੇ, ਓਵੇਂ ਉਨ੍ਹਾਂ ਹੀ ਝਾੜੀਆਂ ਵਿੱਚੋਂ ਕੋਈ ਪੰਜਾਹਾਂ ਕਦਮਾਂ ਦੀ ਵਿੱਥ ਪੁਰੋਂ ਇਕ ਲਲਕਾਰ ਦਾ ਸ਼ਬਦ ਆਇਆ, ਵਧਕੇ ਦੇਖਣ,ਤਾਂ ਮੀਆਂ ਸਿਪਾਹੀ ਲੰਗੜਾਉਂਦਾ ਚਲਿਆ ਆਉਂਦਾ ਹੈ। ਬਿਰਤਾਂਤ ਪੁੱਛਿਆ, ਤਾਂ ਮਲੂਮ ਹੋਇਆ, ਕਿ ਉਹ ਵਿਚਾਰਾ ਬਿੜਕਦਿਆਂ ਸਿਪਾਹੀਆਂ ਲਈ ਰੋਟੀ ਲੈਕੇ ਗਿਆਸਾ, ਮੁੜਿਆ ਆਉਂਦਾ ਸਾ, ਕਿ ਝਾੜੀਆਂ ਵਿਖੇ ਕੁਝ ਸਰਸਰਾਹਟ ਮਲੂਮ ਹੋਈ, ਅਜੇਂ ਮੁੜਕੇ ਦੇਖਣਾ ਹੀ ਨਾ ਮਿਲਿਆ, ਕਿ ਸ਼ੀਂਹ ਨੇ ਅਜੇਹੇ ਬਲ ਨਾਲ ਆ ਦੱਬਿਆ ਕਿ ਬੇਸੁਰਤ ਹੋਗਿਆ। ਕਈਆਂ ਪਲਾਂ ਤਕ ਆਪਣੇ ਸਰੀਰ ਦੀ ਕਈ ਸੁੱਧ ਨਾ ਰਹੀ, ਪਰ ਜਾਂ ਗੋਲੀ ਦਾ ਖੜਾਕ ਕੰਨ ਵਿੱਚ ਪਿਆ, ਅਤੇ ਪੱਟ ਵਿਖੇ ਪੀੜ ਹੋਣ ਲੱਗੀ, ਤਾਂ ਸੁਰਤ ਆਈ, ਡਿੱਠਾ ਸ਼ੀਂਹ ਦੇ ਮੂੰਹ ਵਿਖੇ ਹਾਂ। ਕਿਸੇ


  1. ਕਦਮ।