ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/187

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੫੭ )

ਕਦੇ ਪੰਜ ਅਤੇ ਕਦੇ ਵਧੀਕ ਬੀ ਹੁੰਦੇ ਹਨ, ਇੱਕ ਡੰਡੀ ਦੇ ਸਿਰੇ ਪਰ ਅਤੇ ਹਰ ਡੰਡੀ ਵਿੱਚੋਂ ਦੋ ਦੋ ਕਰਕੇ ਨਿਕਲਦੇ ਹਨ, ਇਕ ਏਧਰ ਦੂਜਾ ਓਧਰ॥
ਜਾਂਗਲੀ ਗੁਲਾਬ ਕੋਈਆਂ ਦੇਸਾਂ ਵਿਖੇ ਹੁੰਦਾ ਹੈ, ਪਰ ਭਾਰਤਵਰਖ ਵਿਖੇ ਪਰਬਤਾਂ ਛੁੱਟ ਹੋਰ ਕਿਤੇ ਨਹੀਂ ਹੁੰਦਾ, ਪਹਿਲਾਂ ਕਿਹਾ ਗਿਆ ਹੈ, ਕਿ ਇਸ ਵਿਖੇ ਨਿਰੀਆਂ ਪੰਜ ਖੰਭੜੀਆਂ ਹਨ, ਪਰ ਜਿਸ ਗੁਲਾਬ ਨੂੰ ਮਾਲੀ ਲੋਕ ਬਾਗਾਂ ਵਿਖੇ ਲਾਉਂਦੇ ਹਨ, ਉਨਾਂ ਵਿਖੇ ਖੰਭੜੀਆਂ ਦੇ ਕੇਈ ਕੇਈ ਮੰਡਲ[1] ਹੁੰਦੇ ਹਨ, ਬਾਹਰਲੀ ਕੁੰਡਲੀ ਨੂੰ ਪ੍ਰਧਾਨ ਸਮਝ ਲਓ, ਅਸਲ ਵਿੱਚ ਇਹ ਗੁਲਾਬ ਅਜੇਹਾ ਹੀ ਸੀ, ਕਿ ਜੇਹਾ ਜਾਂਗਲੀ ਗੁਲਾਬ ਪਰ ਬਰਸਾਂ ਮਗਰੋਂ ਕਈ ਤਰੀਆਂ ਖਿੜਕੇ ਖੰਭੜੀਆਂ ਬਣ ਗਈਆਂ ਹਨ। ਯੂਰੋਪ ਵਿਖੇ ਗੁਲਾਬ ਨੂੰ ਬਹੁਤ ਪਸੰਦ ਕਰਦੇ ਹਨ, ਉੱਥੇ ਇਸ ਦੀਆਂ ਜਾਤੀਆਂ ਦੀ ਕੋਈ ਗਿਣਤੀ ਨਹੀਂ, ਅਤੇ ਰੰਗ ਬੀ ਕ੍ਰਮ ਕ੍ਰਮ ਨਲ ਬਹੁਤ ਵੱਖੋ ਵੱਖਰਾ ਹੁੰਦਾ ਹੈ,ਕੋਈ ਬਹੁਤ ਹੀ ਗੂੜਾ ਕਿਰਮਚੀ, ਕੋਈ ਗੁਲਾਨਾਰ, ਕੋਈ ਗੁਲਾਬੀ, ਈ ਨਿਰਾ, ਚਿੱਟਾ, ਕੋਈ ਪੀਲੀ ਭਾਹ ਮਾਰਦਾ ਹੈ, ਫੇਰ ਬੀ ਹਰ


  1. ਦੌਰ।