ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/208

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੭੬ )

ਫਲ ਲਗਦੇ ਹਨ, ਉਨ੍ਹਾਂ ਨੂੰ ਚਿਲਗੋਜ਼ਾ ਯਾ ਨਿਓਜ਼ਾ ਕਹਿੰਦੇ ਹਨ, ਇਨ੍ਹਾਂ ਵਿਖੇ ਵਡੇ ਵਡੇ ਬੀਉ ਹੁੰਦੇ ਹਨ, ਓਹ ਖਾਣ ਵਿੱਚ ਆਉਂਦੇ ਹਨ। ਇੱਥੋਂ ਬਹੁਤ ਦੂਰ ਉੱਚੇ ਉੱਚੇ ਪਰਬਤ ਹਨ, ਜਿਨ੍ਹਾਂ ਦੀਆਂ ਘਾਟੀਆਂ ਵਿੱਚੋਂ ਸਤਲੁਜ ਨਦੀ ਵਗਕੇ ਆਉਂਦੀ ਹੈ, ਉੱਥੇ ਦਿਆਂ ਨਿਰਧਨਾਂ ਲੋਕਾਂ ਦਾ ਇਨ੍ਹਾਂ ਹੀ ਬੀਆਂ ਪੁਰ ਨਿਰਬਾਹ ਹੈ, ਕੱਕਰ ਪਾਲਾ ਪੈਂਦਾ ਹੈ, ਅਤੇ ਮਹੀਨਿਆਂ ਤਕ ਬਰਫ਼ ਵਸਦੀ ਹੈ, ਅਜੇਹੀ ਰੁੱਤ ਵਿਖੇ ਉੱਥੇ ਹੋਰ ਕੁਝ ਨਹੀਂ ਹੁੰਦਾ, ਏਹ ਬੀਉ ਨਾ ਹੁੰਦੇ, ਤਾਂ ਓਹ ਵਿਚਾਰੇ ਨਸ਼ਟ ਹੋ ਜਾਂਦੇ। ਉਸ ਦਯਾਲ ਕ੍ਰਿਪਾ ਨਿਧਾਨ ਪਰਮੇਸ਼ੁਰ ਨੂੰ ਦੇਖੋ ਜਿਸਨੇ ਅਸਾਡੇ ਸੁਖ ਲਈ ਕੇਹੇ ਕੇਹੇ ਬੂਟੇ ਅਤੇ ਬਿਰਛ ਉਤਪੰਨ ਕੀਤੇ ਹਨ, ਉਸ ਨੇ ਆਪਣੀ ਮੰਗਲ ਮਈ ਇੱਛਾ ਨਾਲ ਇਹ ਉਪਾਯ ਕੀਤਾ ਹੈ, ਚਿਲਗੋਜ਼ੇ ਦੀ ਲੱਕੜ ਦਿਆਰ ਦੀ ਲੱਕੜ ਨਾਲ ਨਹੀਂ ਮਿਲਦੀ, ਇਹ ਮੁੱਢੋ ਨਿਕੰਮੀ ਹੁੰਦੀ ਹੈ, ਇਸੇ ਲਈ ਕੋਈ ਇਸਦੇ ਬਿਰਛ ਨੂੰ ਨਹੀਂ ਵੱਢਦਾ, ਓਹ ਬਣੇ ਤਣੇ ਰਹਿੰਦੇ ਹਨ ਅਤੇ ਹਰ ਵਰ੍ਹੇ ਫਲ ਦਿੰਦੇ ਹਨ। ਜੇ ਇਸ ਬਿਰਛ ਦੀ ਲੱਕੜੀ ਬੀ ਵਡਮੁੱਲੀ ਹੁੰਦੀ, ਤਾਂ ਪਰਤੀਤ ਹੁੰਦਾ ਹੈ, ਕਿ ਅੱਜ ਨੂੰ ਐਨੇ ਰੁੱਖ ਵੱਢੇ ਜਾਂਦੇ, ਕਿ ਬਾਕੀ