ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/210

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੭੭ )

ਦਿਆਂ ਵਿੱਚੋਂ ਸਭਿਆਰ ਥੋੜੇ ਬੀਉ ਨਿਕਲਦੇ, ਅਤੇ ਜੋ ਨਿਕਲਦੇ, ਲੋਕ ਉਨ੍ਹਾਂ ਨੂੰ ਖਾ ਜਾਂਦੇ, ਭੋਂ ਉੱਤੇ ਇੱਕ ਨਾ ਪੈਂਦਾ, ਅਤੇ ਨਾ ਅੱਗੇ ਨੂੰ ਪਨੀਰੀ ਦਾ ਉਪਰਾਲਾ ਹੁੰਦਾ, ਅਤੇ ਥੋੜ੍ਹਿਆਂ ਹੀ ਦਿਨਾਂ ਵਿਖੇ ਨੇਉਜ਼ੇ ਦਾ ਬਿਰਛ ਹਿਮਾਲਯ ਪਰਬਤ ਪੁਰੋਂ ਜਾਂਦਾ ਰਹਿੰਦਾ॥

ਵੰਝ

ਇਸ ਦਾ ਬੂਟਾ ਸੁਹਣਾ ਅਤੇ ਸੁਹਾਵਣਾ ਹੁੰਦਾ ਹੈ, ਲੰਮੇ ਲੰਮੇ ਖੰਬੇ ਹੁੰਦੇ ਹਨ, ਉਨ੍ਹਾਂ ਵਿਖੇ ਪਰਾਂ ਦੀ ਤਰ੍ਹਾਂ ਪੱਤੇ ਮੌਜਾਂ ਮਾਣਦੇ ਹਨ, ਕਈ ਖੰਭੇ ਤਾਂ ਐਨੇ ਲੰਮੇ ਹੁੰਦੇ ਹਨ, ਕਿ ਸੌ ਸੌ ਫੁੱਟ ਦੀ ਸਾਰ ਲੈਂਦੇ ਹਨ। ਇਹ ਸੁਣਕੇ ਤੁਸੀਂ ਅਚਰਜ ਕਰੋਗੇ ਕਿ ਇਹ ਵੀ ਇੱਕ ਪ੍ਰਕਾਰ ਦਾ ਘਾ ਹੈ। ਵੰਝ, ਗੰਨੇ, ਧਾਈਂ, ਕਣਕ, ਜੌ, ਮੱਕੀ, ਸਾਰਿਆਂ ਅਨਾਜ ਦਿਆਂ ਬੂਟਿਆਂ ਅਤੇ ਘਾ ਸਭਨਾਂ ਦੀਆਂ ਜੜਾਂ, ਡੰਡੀਆਂ, ਪੱਤੇ, ਫੁੱਲ ਅਤੇ ਬੀਉ ਇੱਕ ਬਣਾਉਟ ਦੇ ਹੁੰਦੇ ਹਨ॥
ਵੰਝ ਅਤੇ ਹੋਰਨਾਂ ਬੂਟਿਆਂ ਵਿੱਚ ਜੋ ਜੋ ਭੇਦ ਹੈ। ਉਨਾਂ ਵਿੱਚੋਂ ਕਈ ਕੁ ਗੱਲਾਂ ਦਾ ਵਰਣਨ ਕਰਦੇ ਹਾਂ। ਨਰੰਗੀ, ਯਾ ਪੋਸਤ ਯਾ ਸਰ੍ਹੋਂ ਦਾ ਪੱਤਾ ਦੇਖੋਗੇ ਤਾਂ ਮਲੂਮ ਹੋਇਗਾ ਜੋ ਉਸਦੇ ਅੰਦਰ ਮਹੀਨ ਮਹੀਨ ਨਾੜਾਂ ਦਾ