ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/213

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੮੦ )

ਦਿਨਾਂ ਵਿਖੇ ਓਚੋਂ ਪੁੰਗਰ ਆਉਂਦੇ ਹਨ। ਪਹਿਲੇ ਪਹਿਲ ਏਹ ਕਣਕ ਦੀਆਂ ਪੈਲੀਆਂ ਵਾਂਗ ਜਾਪਦੇ ਹਨ, ਤਿੰਨਾਂ ਵਰ੍ਹਿਆਂ ਤਕ ਹੌਲੀ ਹੌਲੀ ਵਧਦੇ ਹਨ, ਫੇਰ ਛੇਤੀ ਛੇਤੀ ਉੱਪਰ ਨੂੰ ਵਧਦੇ ਚਲੇ ਜਾਂਦੇ ਹਨ॥
ਵੰਝ ਦਾ ਬੀਉ ਖਾਣ ਵਿੱਚ ਆ ਸਕਦਾ ਹੈ, ਕਿਸੇ ਵੇਲੇ ਮਹਿੰਗ ਦੇ ਸਮਯ ਇਸਤੇ ਵੱਡਾ ਕੰਮ ਨਿਕਲਦਾ ਹੈ, ਬਰਮਾ ਦੇਸ ਵਿਖੇ ਵੰਝ ਢੇਰ ਹੁੰਦਾ ਹੈ, ਕਦੇ ਕਦੇ ਇਸਦਾ ਸਦਕਾ ਚੁਹੇ ਐਨੇ ਹੋ ਗਏ ਕਿ ਲੋਕ ਪਿੰਡ ਛੱਡ ਛੱਡ ਕੇ ਨੱਸ ਗਏ, ਚੂਹੇ ਕੀ ਸਨ, ਅਕਾਸੋਂ ਬਲਾ ਉੱਤਰੀ ਸੀ॥
ਇਹ ਨਹੀਂ ਸਮਝਣਾ,ਕਿ ਸਾਰੇ ਵੰਝ ਇੱਕੋ ਤਰ੍ਹਾਂ ਦੇ ਹੁੰਦੇ ਹਨ, ਇਸਦੀਆਂ ਕਈ ਜ਼ਾਤਾਂ ਹੁੰਦੀਆਂ ਹਨ, ਬਰਮਾਂ ਵਿਖੇ ਤਾਂ ਵੀਹਾਂ ਤੇ ਵੀ ਵਧੀਕ ਪ੍ਰਸਿੱਧ ਹਨ, ਉੱਤਰੀ ਬਦਮਾਂ ਵਿੱਚ ਸੈਂਕੜਿਆਂ ਕੋਹਾਂ ਤੀਕ ਇਨ੍ਹਾਂ ਦਾ ਸੰਘਣਾ ਬਨ ਖਲੋਤਾ ਹੈ, ਆਸਾਮ, ਚੀਨ, ਬੰਗਾਲੇ ਅਤੇ ਮਦਰਾਸ ਵਿਖੇ ਬੀ ਬਹੁਤ ਹੀ ਹੁੰਦੇ ਹਨ, ਪੰਜਾਬ ਅਤੇ ਬਾਯਬੀ[1] ਦੇਸ ਵਿਖੇ ਬੀ ਕਿਤੇ ਕਿਤੇ ਹੁੰਦੇ ਹਨ, ਪਰ ਐਂਨੇ ਨਹੀਂ। ਕੇਈ ਵੰਝ ਪੋੱਲੇ ਹੁੰਦੇ ਹਨ, ਕਈ ਨਿੱਗਰ, ਵੱਡੇ ਵੱਡੇ ਵੰਝ ਅਸਲੋਂ ਕੁਝ ਨਾ ਕੁਝ ਪੋੱਲੇ ਹੁੰਦੇ ਹਨ। ਕੇਈ ਮਨੁੱਖ


  1. ਪੱਛਮੀ।