ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/220

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੮੬ )

ਸੂਰਜ ਮਲੂਮ ਹੁੰਦਾ ਹ, ਪਿੱਛੇ ਚੰਦ, ਜਦ ਸੂਰਜ ਅਸਤ ਹੋ ਜਾਂਦਾ ਹੈ, ਤਾਂ ਚੰਦ ਪੱਛਮ ਵਿਖੇ ਵਿਖਾਲੀ ਦਿੰਦਾ ਹੈ। ਇਹ ਚੰਦ ਪਤਲੀ ਫਾੜੀ ਵਾਕਰ ਜਾਪਦਾ ਹੈ, ਅਤੇ ਥੋੜ ਹੀ ਚਿਰ ਵਿੱਚ ਲੁਕ ਜਾਂਦਾ ਹੈ। ਹੁਣ ਦੂਜੇ ਦਿਨ ਸਵੇਰ ਨੂੰ ਕੋਈ ਪੌਣੇ ਘੰਟੇ ਮਗਰੋਂ ਨਿਕਲੇਗਾ, ਅਤੇ ਇਸੇ ਲਈ ਸੰਧਯਾਤਕ ਉੱਨੀ ਵਾਟ ਮੁਕਾ ਨਹੀਂ ਸੱਕੇਗਾ, ਜਿੱਨੀ ਕੱਲ੍ਹ ਮੁਕਾਈ ਸੀ, ਇੱਸੇ ਲਈ ਜਿੱਥੇ ਕੱਲ੍ਹ ਦਿਸਦਾ ਸਾ, ਅੱਜ ਉੱਥੋਂ ਕੁਝ ਉੱਚਾ ਹੋਇਗਾ, ਅਤੇ ਇਸ ਲਈ ਕਿ ਅਜੇ ਬਹੁਤ ਰਾਹ ਕੱਟਣਾ ਬਾਕੀ ਹੈ, ਇੱਸੇ ਲਈ ਕੱਲ੍ਹ ਨਾਲੋਂ ਅੱਜ ਦੇਰ ਨਾਲ ਅਸਤ ਹੋਇਗਾ। ਦੁਜਾ ਏਹ ਭੇਦ ਹੋ ਜਾਇਗਾ, ਕਿ ਅੱਜ ਦੀ ਫਾੜੀ ਕੱਲ੍ਹ ਦੀ ਨਾਲੋਂ ਵੱਡੀ ਹੋਇਗੀ। ਹੁਣ ਚੰਦ੍ਰਮਾ ਹਰ ਦਿਨ ਅਵੇਰ ਕਰਕੇ ਚੜ੍ਹਿਆ ਕਰੇਗਾ, ਇਸੇ ਲਈ ਜਾਂ ਸੰਧਯਾ ਵੇਲੇ ਪੱਛੋਂ ਵੱਲ ਦੇਖੋਗੇ ਤਾਂ ਵਧੀਕ ਉੱਚਾ ਜਾਪੇਗਾ, ਐਥੇ ਤਕ ਕਿ ਇੱਕ ਦਿਨ ਪੂਰਬ ਅਤੇ ਪੱਛੋਂ ਦੇ ਵਿਚਕਾਰ ਸਿਰ ਪੁਰ ਦਿੱਸੇਗਾ, ਅਰਥਾਤ, ਜਿੱਥੇ ਸਿਖਰ ਦੁਪਹਿਰ ਵੇਲੇ ਸੂਰਜ ਦਿਸਦਾ ਹੈ, ਇਸ ਵੇਲੇ ਚੰਦ ਅੱਧਾ ਇਖਲਾਈ ਦੇਵੇਗਾ, ਅਤੇ ਅੱਧੀ ਰਾਤ ਬੀਤਿਆਂ ਅਸਤ ਹੋਇਗਾ॥