ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/35

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

( ੨੭ )

ਘਾਟੀਆਂ ਅਤੇ ਕੰਦਰਾਂ ਢੇਰ ਹੁੰਦੀਆਂ ਹਨ। ਅਜੇਹਿਆਂ ਰਿੱਛਾਂ ਕੋਲੋਂ ਜਾਨ ਦਾ ਡਰ ਬਹੁਤ ਹੁੰਦਾ ਹੈ। ਏਹ ਵਿੰਧ੍ਯਾਚਲ ਦੀਆਂ ਧਾਰਾਂ ਵਿਖੇ ਬਹੁਤ ਹੁੰਦੇ ਹਨ, ਲੱਕੜੀਆਂ ਵੱਢਣ ਵਾਲਿਆਂ ਪੁਰ ਬਹੁਤ ਆ ਪੈਂਦੇ ਹਨ, ਅਤੇ ਜਾਂ ਕੋਈ ਇਨ੍ਹਾਂ ਦਾ ਪਿੱਛਾ ਕਰਦਾ ਹੈ, ਤਾਂ ਰਿੱਛਣੀ ਆਪਣੇ ਬੱਚੇ ਨੂੰ ਪਿੱਠ ਪੁਰ ਸਿੱਟ ਲੈਂਦੀ ਹੈ ਅਤੇ ਬਚਾ ਕੇ ਲੇ ਜਾਂਦੀ ਹੈ। ਏਹ ਕੀੜੀਆਂ, ਸੇਉਂਕ, ਨਿੱਕੇ ਨਿੱਕ ਕੀੜੇ, ਮਖੀਰ, ਖਜੂਰਾਂ ਅਤੇ ਹੋਰ ਫਲ ਖਾ ਕੇ ਨਿਰਬਾਹ ਕਰਦੇ ਹਨ। ਕਦੇ ਪੰਛੀਆਂ ਦਿਆਂ ਆਲ੍ਹਣਿਆਂ ਨੂੰ ਉਜਾੜਦੇ ਹਨ, ਅਤੇ ਉਨ੍ਹਾਂ ਦੇ ਆਂਡੇ ਖਾ ਜਾਂਦੇ ਹਨ। ਇਨ੍ਹਾਂ ਵਿਖੇ ਸਾਹ ਖਿੱਚਣ ਦਾ ਵੱਡਾ ਬਲ ਹੁੰਦਾ ਹੈ, ਜਿੱਥੇ ਸੇਉਂਕ ਦੇ ਘਰ ਹੁੰਦੇ ਹਨ, ਇਹ ਹੱਥਾਂ ਦਿਆਂ ਪੰਜਿਆਂ ਨਾਲ ਮਿੱਟੀ ਖਰੋਚਦੇ ਹਨ, ਫੂਕ ਮਾਰਕੇ ਉਡਾ ਦਿੰਦੇ ਹਨ ਅਤੇ ਬੂਥਾ ਨੂੰ ਰੁੱਡ ਪੁਰ ਰੱਖਕੇ ਅਜੇਹਾ ਸਾਹ ਉੱਪਰ ਨੂੰ ਖਿੱਚਦੇ ਹਨ ਕਿ ਸੇਉਂਕ ਨੂੰ ਬੱਚਿਆਂ ਸਣੇ ਦੂਰੋਂ ਚੜ੍ਹਾ ਜਾਂਦੇ ਹਨ॥
ਬੱਗਾ ਰਿੱਛ ਸਾਰਿਆਂ ਰਿੱਛਾਂ ਕੋਲੋਂ ਵੱਡਾ ਹੁੰਦਾ ਹੈ, ਉੱਤਰੀ ਸਾਗਰ ਦਿਆਂ ਕੰਢਿਆਂ ਪੁਰ ਜੋ ਇੱਥੋਂ ਬਹੁਤ ਦੂਰ ਹੈ, ਬਰਫ਼ ਪਈ ਰਹਿੰਦੀ ਹੈ, ਅਤੇ ਸਮੰਦਰ ਵਿਖੇ