ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/40

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੩੧ )

ਜਾਂਦੇ ਹੋਣਗੇ। ਹਾਂ ਇਹੋ ਹੁੰਦਾ ਹੈ, ਪਰ ਕੁਤਰਣ ਵਾਲੇ ਜੰਤੂ ਜਦ ਤੀਕਰ ਜੀਉਂਦੇ ਹਨ, ਤਦ ਤੀਕ ਉਨ੍ਹਾਂ ਦੇ ਦੰਦ ਵਧਦੇ ਰਹਿੰਦੇ ਹਨ, ਹੋਰਨਾਂ ਜੰਤੂਆਂ ਦੇ ਦੰਦ ਜੋ ਨਿਕਲਦੇ ਹੁੰਦੇ ਹਨ,ਇੱਕੋ ਵਾਰ ਨਿਕਲ ਚੁੱਕਦੇ ਹਨ॥
ਗਾਹਲੜ ਬਾਹਲਾ ਬਿਰਛਾਂ ਹੀ ਵਿਖ ਰਹਿੰਦਾ ਹੈ। ਘਾ, ਉਂਨ, ਰੂੰ, ਲੋਗੜ ਆਦਿਕਾਂ ਦਾ ਆਹਲਣਾ ਬਣਾ ਲੈਂਦਾ ਹੈ। ਬਹੁਤਾ ਰੁੱਖ ਦੇ ਪੋਲ ਵਿੱਚ, ਕਦੇ ਛੱਜਿਆਂ ਵਿਖੇ, ਯਾ ਛੱਪਰ ਵਿਖੇ, ਯਾ ਛੱਤ ਦੀਆਂ ਕੜੀਆਂ ਵਿਖੇ ਘਰ ਬਣਾਉਂਦਾ ਹੈ। ਕਲੀਆਂ, ਗਿਰੀਆਂ, ਫਲ ਖਾ ਕੇ ਨਿਰਬਾਹ ਕਰਦਾ ਹੈ, ਬਾਹਲੇ ਰੋਟੀ ਦੇ ਟੁਕੜੇ ਅਨਾਜ ਦੇ ਦਾਣੇ ਲੈਣ ਲਈ ਘਰਾਂ ਦੇ ਅੰਦਰ ਬੀ ਆ ਜਾਂਦੇ ਹਨ। ਖੁਰਾਕ ਦੀ ਭਾਲ ਵਿਖੇ ਭੋਂ ਪੁਰ ਉਤਰ ਆਉਂਦਾ ਹੈ, ਇਸ ਵੇਲੇ ਕਦੇ ਕਦੇ ਸ਼ਿਕਾਰੀ ਪੰਛੀ ਝਪੱਟਾ ਮਾਰਕੇ ਇਸਨੂੰ ਲੈ ਜਾਂਦੇ ਹਨ। ਇਸ ਦਿਆਂ ਬੱਚਿਆਂ ਨੂੰ ਨਿਕੇ ਨਿਕੇ ਮੁੰਡੇ ਫੜਕੇ ਚੰਗੀ ਤਰ੍ਹਾਂ ਗਿਝਾ ਲੈਂਦੇ ਹਨ, ਦੁੱਧ ਪਿਲਾਉਂਦੇ ਹਨ, ਪੇੜੇ ਖੁਆਉਂਦੇ ਹਨ, ਸੁਨਹਿਰੀ ਟੁਪਹਿਰੀ ਤੋਈ ਅਤੇ ਬੁਣਤ ਦ ਪਟੇ ਸੀਉਂਕੇ ਗਲ ਵਿਖੇ ਪਾਉਂਦੇ ਹਨ, ਰੇਸ਼ਮੀ, ਤਿੱਲੇਦਾਰ ਡੋਰ ਉਸ ਨਾਲ ਬੰਨ੍ਹਦੇ ਹਨ, ਅਤੇ ਹੱਥਾਂ ਉੱਤੇ ਨਚਾਉਂਦੇ ਹਨ, ਇਸ ਲਾਡਲੇ