ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/50

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੩੯ )

ਲੱਤਾਂ ਅਤੇ ਪੈਰ ਭੀ ਐਂਨੇ ਲੰਮੇ ਅਤੇ ਤਕੜੇ ਹੁੰਦੇ ਹਨ, ਕਿ ਵੇਖਕੇ ਬਹੁਤ ਅਚਰਜ ਆਉਂਦਾ ਹੈ,ਪਰ ਇਨ੍ਹਾਂ ਸਭਨਾਂ ਤੇ ਵਧੀਕ ਇਕ ਹੋਰ ਅਚਰਜ ਵਸਤੁ ਹੈ, ਉਹ ਕੀ? ਇਕ ਥੈਲੀ ਹੈ, ਜੋ ਮਦੀਨ ਨੂੰ ਬੱਚਿਆਂ ਦੇ ਪਾਲਨ ਲਈ ਪਰਮੇਸੁਰ ਨੇ ਦਿੱਤੀ ਹੈ। ਗੱਲ ਇਹ ਹੈ, ਕਿ ਇਸ ਦਾ ਬੱਚਾ ਜਾਂ ਜੰਮਦਾ ਹ, ਤਾਂ ਦੋ ਇੰਚ ਲੰਮਾ ਹੁੰਦਾ ਹੈ, ਅਤੇ ਅਜੇਹਾ ਮਾੜਾ, ਕਿ ਜੇ ਉਸਨੂੰ ਹੋਰਨਾਂ ਬੱਚਿਆਂ ਵਾਕਰ ਰੱਖੀਏ, ਤਾਂ ਕਦੇ ਨਾ ਬਚੇ। ਇਸ ਲਈ ਮਾਂ ਦੇ ਢਿੱਡ ਪੁਰ ਚੰਮ ਦੇ ਇਕ ਥੈਲੀ ਲੱਗੀ ਹੋਈ ਹੁੰਦੀ ਹੈ, ਜਾਂ ਬੱਚੇ ਜੰਮਦੇ ਹਨ, ਉਹ ਉਨ੍ਹਾਂ ਨੂੰ ਉਸ ਵਿਖੇ ਰੱਖ ਲੈਂਦੀ ਹੋ, ਕਈਆਂ ਸਾਤਿਆਂ ਤੀਕ ਓਸੇ ਵਿੱਚ ਰਹਿੰਦੇ ਹਨ। ਜਾਂ ਰਤੀ ਵੱਡੇ ਹੁੰਦੇ ਹਨ ਅਤੇ ਬਲ ਆ ਜਾਂਦਾ ਹੈ, ਤਾਂ ਟੂਰਨ ਫਿਰਨ ਲੱਗਦੇ ਹਨ। ਇਸ ਪੁਰ ਬੀ ਚਿਰ ਤੀਕ ਇਹ ਹਾਲ ਰਹਿੰਦਾ ਹੈ, ਕਿ ਰਤੀ ਕੁਝ ਡਰ ਮਲੂਮ ਹੋਇਆ, ਤਾਂ ਝੱਟ ਥੈਲੀ ਵਿਖੇ ਜਾ ਲੁਕੇ। ਜਦ ਮਾਂ ਬੱਚਿਆਂ ਨੂੰ ਥੈਲੀ ਵਿਖੇ ਪਾਈ ਫਿਰਦੀ ਹੈ, ਤਾਂ ਇਕ ਤਮਾਸ਼ਾ ਮਲੂਮ ਹੁੰਦਾ ਹੈ। ਇਸ ਅਚਰਜ ਜੰਡੂ ਨੂੰ ਥੈਲੀਦਾਰ ਜੰਤੂਆਂ ਵਿਖੇ ਗਿਣਦੇ ਹਨ। ਇਹ ਨਿਰਾ ਆਸਟਰੇਲੀਆ ਵਿਖੇ ਹੁੰਦਾ ਹੈ॥