ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/59

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੪੬ )

ਉਸ ਨੂੰ ਦੂਰ ਲੈ ਜਾਕੇ ਸਮੁੰਦਰ ਵਿਖੇ ਛੱਡ ਆਉਂਦੇ, ਪਰ ਉਹ ਸਦਾ ਘਰ ਚਲਿਆ ਆਉਂਦਾ। ਓੜਕ ਨੂੰ ਇਕ ਵਾਰ ਅੇਨੀ ਦੂਰ ਜਾਕੇ ਛੱਡ ਆਏ, ਕਿ ਪਹਿਲੋਂ ਕਦੇ ਨਾ ਲੈਗਏ ਸੇ, ਕਈਆਂ ਦਿਨਾਂ ਮਗਰੋਂ ਕੀ ਦੇਖਦੇ ਹਨ, ਕਿ ਵਿਚਾਰਾ ਭੁੱਖਾ ਥੱਕਿਆ ਮਾਂਦਾ ਆਪਣੇ ਸਾਈਂ ਦੇ ਦ੍ਵਾਰ ਪੁਰ ਮੋਇਆ ਪਿਆ ਹੈ॥

_________

ਪੰਖੇਰੂਆਂ ਦਾ ਬ੍ਰਿਤਾਂਤ

ਉੱਲੂ

ਸੂਰਜ ਡੁੱਬ ਗਿਆ ਹੈ, ਲੋਂ ਘਟਦੀ ਜਾਂਦੀ ਹੈ, ਹਨੇਰਾ ਖਿੱਲਰਦਾ ਜਾਂਦਾ ਹੈ, ਉਹ ਸਾਹਮਣੇ ਪੁਰਾਣੀ ਜੇਹੀ ਕਬਰ ਢੱਠੀ ਪਈ ਹੇ, ਦੇਖਣਾ! ਇਕ ਵੱਡਾ ਸਾਰਾ ਪੰਛੀ ਉਸ ਵਿੱਚੋਂ ਨਿਕਲਿਆ ਹੈ, ਕੇਹਾ ਚੁੱਪ ਚੁਪਾਤਾ ਚੁਫੇਰੇ ਘੁਮਰ ਪਾ ਰਿਹਾ ਹੇ। ਆਹ ਲਓ! ਹੁਣ ਉਸ ਸੰਘਣੇ ਰੁੱਖ ਦੀ ਟਾਹਣੀ ਪੁਰ ਜਾ ਬੈਠਿਆ, ਚੀਕਾਂ ਮਾਰ ਮਾਰ ਬੋਲ