ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/72

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੫੭ )

ਗਰੜ ਪੰਖ

ਰਤੀ ਸੁਣਨਾ! ਗਰੜ ਪੰਖ[1] ਬੋਲ ਰਿਹਾ ਹੈ, ਕੇਹੀ ਵੱਡੀ ਅਤੇ ਖੌਹਰੀ ਸੁਰ ਹੈ। ਵੇਖੋ, ਉਹ ਬਿਰਛ ਦੀ ਟਾਹਣ ਪੁਰ ਬੈਠਾ ਹੈ, ਰੁੱਖ ਦੇ ਐਂਨੇ ਪੱਤੇ ਨਹੀਂ ਹਨ, ਕਿ ਇਸਦੀ ਦ੍ਰਿਸ਼ਟਿ ਨੂੰ ਰੋਕਣ, ਚੁਫੇਰੇ ਵੇਖ ਰਿਹਾ ਹੈ, ਕਿ ਕੋਈ ਕੀੜਾ ਧਰਤੀ ਪੁਰ ਬੇਧ੍ਯਾਨ ਟੁਰਦਾ ਦਿੱਸੇ, ਯਾਂ ਕੋਈ ਤਿੱਤਰੀ ਭੰਬੀਰੀ ਗਰਮ ਵਾਉ ਵਿਖੇ ਡੋਲਦੀ ਦਿੱਸੇ ਤਾਂ ਝੱਟ ਸ਼ਿਕਾਰ ਕਰ ਲਵਾਂ॥
ਇਸ ਦੇਹ ਪੁਰ ਸਿਰ ਅਤੇ ਗਰਦਨ ਕੇਹੇ ਵੱਡੇ ਸਾਰੇ ਮਲੂਮ ਹੁੰਦੇ ਹਨ! ਇਸਦਾ ਸੁਭਾਉ ਹੈ ਕਿ ਜਾਂ ਬਹਿੰਦਾ ਹੈ, ਤਾਂ ਇਨ੍ਹਾਂ ਥਾਵਾਂ ਦਿਆਂ ਖੰਭਾਂ ਨੂੰ ਖਲੇਰ ਲੈਂਦਾ ਹੈ। ਦੇਖੋ, ਇਸ ਨੇ ਧਰਤੀ ਪਰ ਕੋਈ ਕੀੜਾ ਤਾੜਿਆ ਹੈ, ਕੇਹਾ ਚੁਪਚਾਪ ਆਪਣੇ ਥਾਉਂ ਤੋਂ ਉੱਡਿਆ ਹੈ, ਕੇਹਾ ਦੱਬਕ ਕੇ ਝਪਟਿਆ ਹੈ ਦੇਖਨਾ! ਦੇਖਨਾ!! ਖੰਭ ਜੋ ਖਿੱਲਰੇ ਹੋਏ ਹਨ, ਉਨ੍ਹਾਂ ਦਿਆਂ ਰੰਗਾਂ ਨੇ ਕੇਹੀ ਬਹਾਰ ਦਿਖਾਈ ਹੈ। ਇਸ ਪ੍ਰਕਾਰ ਕੋਲੋਂ ਹੀ ਲੰਘ ਜਾਂਦਾ ਹੇ, ਕਿ ਜਿਉਂ ਲੋ ਦੀ ਚਮਕ। ਦੇਖੋ! ਮੋਟਾ ਜਿਹਾ


  1. ਗਰੜ ਪੰਖ ਨੂੰ ਨੀਲਕੰਠ ਬੀ ਬੋਲਦੇ ਹਨ॥