ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/73

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫੮ )

ਟਿੱਡਾ ਮੂੰਹ ਵਿੱਚ ਲੈਕੇ ਫੇਰ ਆਪਣੀ ਥਾਂ ਪੁਰ ਆ ਗਿਆ ਕੇਹੀ ਧੀਰਜ ਨਾਲ ਬੈਠਾ ਹੈ, ਅਤੇ ਆਪਣਾ ਚੀਕੁਣਾ ਗ੍ਰਸ ਸ੍ਵਾਦ ਲਾ ਲਾਕੇ ਖਾ ਰਿਹਾ ਹੈ, ਖਾਂਦਾ ਹੈ ਅਤੇ ਚਹਚਹਾਉਂਦਾ ਹੈ, ਕਿਉਂ ਨਾਂ ਚਹਚਹਾਏ, ਸ਼ਿਕਾਰ ਮਾਰਕੇ ਲਿਆਇਆ ਹੇ॥
ਤੁਹਾਨੂੰ ਅਬਾਬੀਲ ਦਾ ਹਾਲ ਚੇਤੇ ਹੈ? ਗਰੜਪੰਖ ਬੀਤਿਹਾ ਹੀ ਮੂੰਹ ਖੁਲ੍ਹਾ ਪੰਛੀ ਹੈ ਜਾਂ ਚੁਝ ਖੋਲ੍ਹਕੇ ਮੂੰਹ ਅੱਡਦਾ ਹੈ, ਤਾਂ ਚੰਗੀ ਤਰ੍ਹਾਂ ਮਲੂਮ ਹੋ ਜਾਂਦਾ ਹੈ ਕਿ ਇਹ ਬੀ ਉਨ੍ਹਾਂ ਹੀ ਵਿੱਚੋਂ ਹੈ। ਮੂੰਹ ਖੁਲ੍ਹੇ ਜਨੌਰ ਬਹੁਤ ਚੰਗੀ ਤਰ੍ਹਾਂ ਟੁਰ ਨਹੀਂ ਸਕਦੇ, ਉੱਡਦੇ ਵਾਹ ਵਾਹ ਹਨ, ਨੀਲਕੰਠ[1] ਦਾ ਬੀ ਇਹੋ ਹਾਲ ਹੈ ਇਸਦੇ ਲੰਮੇ ਲੰਮੇ ਨੋਕਦਾਰ ਖੰਭ,ਖੌਹਰੀ ਪੂਛ,ਨਿਰਬਲ ਲੱਤਾਂ ਪੁਰ ਧਯਾਨ ਕਰੋਗੇ ਤਾਂ ਜਾਣ ਲਓਗੇ ਕਿ ਇਹ ਬੀ ਉਹੋ ਜਿਹਾ ਹੈ। ਇਹ ਬਾਹਲਾ ਕੀੜੇ ਖਾਂਦਾ ਹੈ, ਵਾਉ ਵਿਖੇ ਉੱਡਦਿਆਂ ੨ ਨੂੰ ਜਾ ਵੱਜਦਾ ਹੈ, ਯਾ ਤੋਂ ਪੁਰੋਂ ਝਪੱਟਾ ਮਾਰਕੇ ਲੈ ਜਾਂਦਾ ਹੈ। ਟਿੱਡੇ ਅਤੇ ਝੱਗੇ ਨੂੰ ਇਹ ਵੱਡੀ ਚਾਹ ਨਾਲ ਖਾਂਦਾ ਹੈ, ਗੁਬਰੀਲੀਆਂ ਨੂੰ ਵੀ ਖਾ ਜਾਂਦਾ ਹੈ,ਅਤੇ ਕਦੇ ਕਦੇ ਪੈਲੀਆਂ ਦਿਆਂ ਨਿੱਕਿਆਂ ਨਿੱਕਿਆਂ ਚੂਹਿਆਂ ਨੂੰ


  1. ਗਰੜ ਪੱਖ।