ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/75

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੬੦ )

ਕਿਸੇ ਕੀੜੇ ਨੂੰ ਵਿਚਕਾਰ ਬੰਨ੍ਹ ਦਿੰਦੇ ਹਨ, ਅਤੇ ਤੀਲੀਆਂ ਪੁਰ ਕਾਂਪਾ ਮਲ ਛੱਡਦੇ ਹਨ, ਜਾਂ ਓਹ ਅਪਣਾ ਸ਼ਿਕਾਰ ਵੇਖਕੇ ਝਪੱਟਾ ਮਾਰਦਾ ਹੇ, ਤਾਂਤ ਲੀਅ ਦੀ ਲੇਸ ਉਸ ਦਿਆਂ ਖੰਭਾਂ ਨੂੰ ਚੰਬੜ ਜਾਂਦੀ ਹੈ ਅਤੇ ਓੜਕ ਨੂੰ ਓਹ ਫਸ ਜਾਂਦਾ ਹੈ॥
ਹਿੰਦੁਸਤਾਨ ਵਿਖੇ ਗਰੜਪੰਖ ਢੇਰ ਹੁੰਦੇ ਹਨ, ਸੈਂਕੜਿਆਂ ਵਰ੍ਹਿਅ ਤੇ ਹਿੰਦੂ ਲੋਕ ਇਸਨੂੰ ਸ਼ਿਵਜੀ ਦਾ ਪਵਿੱਤ੍ਰ ਜਨੌਰ ਸਮਝਦੇ ਚਲੇ ਆਏ ਹਨ, ਕਹਿੰਦੇ ਹਨ, ਕਿ ਸ਼ਿਵਜੀ ਨੇ ਇਕ ਵਾਰ ਇਸਦਾ ਉਤਾਰ ਧਾਰਿਆ ਸਾ, ਅਰਥਾਤ ਇਸਦੇ ਅਕਾਰ ਵਿਖੇ ਉਤਰਿਆ ਸਾ। ਬੰਗਾਲੇ ਦੇ ਹਿੰਦੂ ਇਸ ਦੀ ਵੱਡੀ ਮੰਨਤਾ ਕਰਦੇ ਹਨ, ਕਲਕੱਤੇ ਵਿਖੇ ਦੁਰਗਾ ਪੂਜਾ ਤੇ ਪਹਿਲਾਂ ਸ਼ਾਹੂਕਾਰ ਅਤੇ ਮਹਾਜਨ ਲੋਕ ਮੁੱਲ ਲੈ ਰੱਖਦੇ ਹਨ, ਜਾਂ ਦੁਰਗਾ ਦੇਵੀ ਦੀ ਮੂਰਤ ਨੂੰ ਜਲ ਵਿਖੇ ਪ੍ਰਵਾਹੁੰਦੇ ਹਨ, ਉਸ ਵੇਲੇ ਇਸਨੂੰ ਉਡਾ ਦਿੱਤਾ ਕਰਦੇ ਹਨ। ਢੇਰ ਹਿੰਦੂ ਸਮਯ ਦੇ ਅਨੁਸਾਰ ਇਸ ਕੋਲੋਂ ਚੰਗਾ ਮੰਦਾ ਸ਼ਗਨ ਬੀ ਬਿਚਾਰਦੇ ਹਨ। ਯਾਤ੍ਰਾ ਕਰਨ ਦੇ ਸਮਯ ਕਿਸੇ ਦੇ ਰਾਹ ਨੂੰ ਜੇ ਗਰੜ ਪੰਖ ਉਲੰਘ ਜਾਏ ਤਾਂ ਨਿਖਿਧ ਸਮਝਦੇ ਹਨ, ਪਰ ਦੁਸੈਹਰੇ ਦੇ ਦਿਨ ਇਸਦੇ ਵੇਖਣ ਨੂੰ ਵੱਡਾ ਸ੍ਰਿਸ਼ਟ ਜਾਣਦੇ ਹਨ,