ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/107

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੦੨)



ਦੋਹਰਾ ॥


ਮਤਲਬ ਕੱਢਣਾਂ ਆਪਣਾਂ, ਦੂਏ ਦਾ ਕਰ ਜਾਨ।
ਬੁਰੀਆਂ ਦਾ ਇਹ ਕੰਮ ਹੈ, ਭਲੀਆਂ ਦੀ ਨਾ ਬਾਨ।

(੫੧) ਕਣਕ ਆਪਣਾ ਹਾਲ
ਸੁਣਾਵੈ ॥


ਕਣਕ ਆਪਣਾ ਹਾਲ ਸੁਣਾਵੇ।
ਜੱਟ ਭੋਂਇ ਵਿੱਚ ਬੀਜ ਰਲਾਵੇ॥
ਘਾਹ ਵਾਂਗ ਮੈਂ ਪਹਿਲਾਂ ਜੰਮੀ।
ਵਧ ਵਧ ਕੇ ਫਿਰ ਹੋਈ ਲੰਮੀ।
ਉਸ ਘਾਹ ਵਿੱਚੋਂ ਨਿਕਲੇ ਸਿੱਟੇ।
ਟੁਰਦਾ ਜਾ ਤੂੰ ਵੱਟੇ ਵੱਟੇ।
ਛੇ ਮਹੀਨੇ ਸਾਵੀ ਰਹੀ।
ਗਰਮੀ ਆਈ ਤੇ ਪੀਲੀ ਪਈ॥
ਧੁੱਪ ਨੇ ਮੇਰਾ ਰੰਗ ਵਟਾਇਆ।
ਸਾਵੀ ਤੋਂ ਪੀਲੇ ਚਾ ਬਨਾਇਆ॥
ਜੱਟ ਆਨ ਕੇ ਦਾੜੀ ਲਾਈ।
ਭਰੀਆਂ ਬੰਨ੍ਹੇ ਆਨ ਲੜਾਈ।
ਖਲਵਾੜੇ ਜਾਂ ਪਾਇਆ ਮੈਨੂੰ।
ਫਲ੍ਹਿਆਂ ਨਾਲ ਗਹਾਇਆ ਮੈਨੂੰ