ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/108

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੦੩)

ਤ੍ਰੰਗਲੀ ਨਾਲ ਉਡਾਉਣ ਫੇਰ।
ਤੂੜੀ ਦਾ ਚਾ ਲਾਉਣ ਢੇਰ।
ਦਾਣੇ ਮਿਣ ਮਿਣ ਘੜੀ ਲਿਆਉਣ।
ਵਿੱਚ ਭੜੋਲੇ ਪੰਡਾਂ ਪਾਉਣ॥
ਛੱਟ ਬਣਾਇ ਖ਼ਰਾਸੇ ਘੱਲਣ।
ਆਟਾ ਪੀਹਕੇ ਘਰ ਲੈ ਚੱਲਣ॥
ਆਟਾ ਗੁੰਨ ਪਕਾਈ ਰੋਟੀ।
ਕੋਈ ਪਤਲੀ ਕੋਈ ਮੋਟੀ।
ਖਾਕੇ ਰੋਟੀ ਜਿਉਣ ਮਨੁੱਖ।
ਖਾ ਖਾ ਮੈਨੂੰ ਪਾਂਦੇ ਸੁਖ।
ਸੁਣ ਦਾਣੇ ਦੀ ਇਹ ਵਡਿਆਈ॥
ਰਿਜਕ ਸਮਝ ਜਗ ਕਰੇ ਕਮਾਈ

( ੫੨ ) ਲੂਣ ਦਾ ਪਹਾੜ ॥



ਬੀਬੀਓ ਤੁਸੀਂ ਰੋਜ ਲੂਣ ਖਾਂਦੀਆਂ ਹੋ। ਲੂਣ
ਦੀਆਂ ਵੱਡੀਆਂ ਵੱਡੀਆਂ ਮਿੱਕਰਾਂ ਵੇਖਦੀਆਂ ਹੋ। ਪਰ
ਕਦੀ ਇਹ ਬੀ ਬਿਚਾਰਿਆ ਜੇ ਭਈ ਲੂਣ ਕਿੱਥੋਂ
ਆਉਂਦਾ ਹੈ? ਕੀਕੁਰ ਨਿਕਲਦਾ ਹੈ? ਆਓ ਅੱਜ
ਤੁਹਾਨੂੰ ਲੂਣ ਦਾ ਕੁਝ ਹਾਲ ਦੱਸੀਏ। ਇਹ ਜੇਹੜੇ ਉੱਚੇ
ਉੱਚੇ ਪਰਬਤ ਤੁਹਾਨੂੰ ਦਿੱਸਦੇ ਹਨ, ਤੁਸੀਂ ਆਖਦੀਆਂ
ਹੋਵੇਗੀਆਂ "ਇਹ ਪਰਮੇਸ਼ਰ ਨੇ ਕਿਸ ਲਈ ਬਨਾਏ