ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/109

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੦੪)


ਹਨ। ਇਨ੍ਹੀਂ ਬਾਈ ਜ਼ਿਮੀਆਂ ਹੁੰਦੀਆਂ ਤਾਂ ਲੋਕ ਹਲ
ਵਾਹੁੰਦੇ,ਅਨਾਜ ਹੁੰਦਾ ਜੋ ਭੁੱਖ ਦੇ ਕੰਮ ਆਉਂਦਾ"
ਪਰ ਈਸ਼ਰ ਦਾ ਕੋਈ ਕੰਮ ਗੁਣਾ ਥੀਂ ਖਾਲੀ ਨਹੀਂ
ਹੁੰਦਾ। ਇਨ੍ਹਾਂ ਪਹਾੜਾਂ ਤੋਂ ਸਾਡੇ ਵੱਡੇ ਵੱਡੇ ਕੰਮ
ਨਿਕਲਦੇ ਹਨ। ਲੱਕੜੀਆਂ ਬਾਲਣ ਵਾਸਤੇ ਤੇ ਕੋਠੇ
ਛੱਤਨ ਲਈ ਬਾਹਲੀਆਂ ਪਹਾੜਾਂ ਤੋਂ ਹੀ ਆਉਂਦੀਆਂ
ਹਨ। ਕਈਆਂ ਤਰ੍ਹਾਂ ਦੇ ਪੱਥਰ ਸੰਗ ਮਰਮਰ
ਆਦਿਕ ਪਹਾੜਾਂ ਤੋਂ ਹੀ ਨਿਕਲਦੇ ਹਨ। ਚਾਂਦੀ,
ਸੋਨਾਂ, ਲੋਹਾ, ਕਲੀ, ਤਾਮਾਂ ਆਦਿਕ ਧਾਤਾਂ ਸਭ
ਪਹਾੜਾਂ ਵਿੱਚੋਂ ਹੀ ਨਿਕਲਦੀਆਂ ਹਨ।

ਕਿਸੇ ਕਿਸੇ ਪਹਾੜ ਵਿੱਚੋਂ ਲੂਣ ਭੀ ਨਿਕਲਦਾ
ਹੈ। ਅਜੇਹੇ ਪਹਾੜ ਨੂੰ ਪੁਟਦੇ ਹਨ ਤਾਂ
ਅੰਦਰੋਂ ਪੱਥਰਾਂ ਦੀ ਥਾਈਂ ਲਣ ਦੇ ਵੱਡੇ ਵੱਡੇ ਖਿੱਟੇ
ਨਿਕਲਦੇ ਹਨ ਜਿਨ੍ਹਾਂ ਨੂੰ ਅੰਦਰੋਂ ਦੇ ਜਾਈਏ
ਤਾਂ ਲੂਣ ਹੀ ਲੂਣ ਨਿਕਲਦਾ ਆਉਂਦਾ ਹੈ। ਅਜੇਹੀਆਂ
ਥਾਂਵਾਂ ਨੂੰ ਲੂਣ ਦੀਆਂ ਖਾਣਾਂ ਆਖਦੇ ਹਨ। ਖਾਣਾ
ਵਿੱਚੋਂ ਜੇਹੜੇ ਆਦਮੀ ਅੰਦਰ ਜਾਕੇ ਪਹਾੜਾਂ ਨੂੰ
ਵੱਢਦੇ ਹਨ ਉਨ੍ਹਾਂ ਨੂੰ ਵਾਢੇ ਆਖਦੇ ਹਨ। ਲੂਣ
ਦੀਆਂ ਵੱਡੀਆਂ ਵੱਡੀਆਂ ਸਿਲਾਂ ਚੁਕ ਕੇ ਬਾਹਰ ਲੈ
ਆਉਂਦੇ ਹਨ। ਇਹ ਵੱਡਾ ਔਖਾ ਕੰਮ ਹੈ।
ਪਰ ਆਦਮੀ ਪੇਟ ਲਈ ਸਭ ਕੁਝ ਕਰਦਾ ਹੈ। ਪੰਜਾਬ ਨੂੰ