ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/110

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੦੫)


ਦੇਸ ਵਿੱਚ ਲੂਣ ਦਾ ਇੱਕ ਵੱਡਾ ਪਹਾੜ ਜਿਹਲਮ ਦੇ
ਜਿਲੇ ਵਿੱਚ ਹੈ। ਇਹ ਦਜੇ ਪਾਸੇ ਕਾਲੇ ਬਾਗ਼ ਤੋਂ ਪਰੋ
ਕੋਹਾਟ ਦੇ ਜਿਲੇ ਤੱਕ ਲਗਾ ਗਿਆ ਹੈ। ਅਟਕ ਦਰਯਾ
ਏਸ ਪਹਾੜ ਨੂੰ ਚੀਰ ਕੇ ਲੰਘਦਾ ਹੈ।

ਇਸ ਪਹਾੜ ਵਿੱਚ ਸਚ ਥੋਂ ਵੱਡੀ ਖਾਣ ਖੀਉੜੇ
ਦੀ ਹੈ, ਜੋ ਪਿੰਡ ਦਾਦਨ ਖਾਂ ਦੇ ਕੋਲ ਹੈ। ਇਹ ਪਹਾੜ
ਦੇ ਅੰਦਰ ਕਈ ਮੀਲ ਤੀਕ ਗਈ ਹੈ। ਖਾਣ ਦੇ ਅੰਦਰ
ਸਭਨੀਂ ਪਾਸੀਂ ਲੂਣ ਹੈ। ਹੇਠਾਂ ਬੀ ਲੂਣ ਉੱਤੇ ਛੱਤ ਬੀ
ਲੂਣ ਦੀ, ਕੰਧਾਂ ਬੀ ਲੂਣ ਦੀਆਂ ਅਤੇ ਥੰਮ੍ਹ ਬੀ ਲੂਣ ਦੇ
ਹਨ। ਸੜਕ ਅਤੇ ਰੇਲ ਦੀ ਪੱਟੜੀ ਬੀ ਲੂਣ ਉੱਤੇ ਬਣੀ
ਹੋਈ ਹੈ। ਲਾਲਟੈਣਾਂ ਜਗਦੀਆਂ ਰਹਿੰਦੀਆਂ ਹਨ।
ਉਨ੍ਹਾਂ ਦੇ ਚਾਨਣ ਨਾਲ ਸਭਨੀਂ ਪਾਸੀਂ ਲੂਣ ਇਉਂ ਝਮ
ਝਮ ਕਰਦਾ ਹੈ ਜੀਕਣ ਕਿਸੇ ਸ਼ੀਸ਼ ਮਹਿਲ ਵਿੱਚ ਮੌਤੀ
ਹੀਰੇ ਚਮਕ ਰਹੇ ਹਨ। ਸੈਲ ਕਰਨ ਵਾਲੇ ਲੋਕ
ਮਤਾਬੀਆਂ ਨਾਲ ਲੈ ਜਾਂਦੇ ਹਨ ਅਤੇ ਜਗਾ ਕੇ ਇਹ
ਕੌਤਕ ਵੇਖਦੇ ਹਨ॥
ਹਜਾਰਾਂ ਮਣ ਲੂਣ ਰੋਜ ਨਿਕਲਦਾ ਹੈ ਅਤੇ ਦੂਰ ਦੂਰ ਜਾਂਦਾ ਹੈ।


------