ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/111

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੦੬)

( ੫੩) ਸੂਰਜ ਅਤੇ ਵਾਉ ਦੀ
ਕਹਾਣੀ ।


ਇੱਕ ਵਾਰੀ ਸੂਰਜ ਅਤੇ ਹਵਾ ਦਾ ਆਪੋ ਵਿੱਚ
ਝਗੜਾ ਪੈ ਗਿਆ, ਜੋ ਸਾਡੇ ਦੋਹਾਂ ਵਿੱਚੋਂ ਕੌਣ
ਜੋਰਾਵਰ ਹੈ, ਅੰਤ ਨੂੰ ਇਹ ਠਹਿਰੀ, ਜੋ ਉਸ ਮਨੁੱਖ
ਦਾ ਉਤਲਾ ਛੋਗਾ ਜੇਹੜਾ ਕੋਈ ਲਾਹ ਦੇਵੇ, ਸੋ
ਜੋਰਾਵਰ ਹੋਯਾ। ਜਾਂ ਇਹ ਗੱਲ ਹੋਈ, ਤਾਂਵਾਉ ਵੱਡੇ ਜੋਰ
ਨਾਲ ਅਨ੍ਹੇਰੀ ਵਾਂਙ ਝੁੱਲ ਪਈ, ਪਰ ਜਿਵੇਂ ਜਿਵੇਂ ਵਾਉ
ਵੱਡੇ ਜੋਰ ਨਾਲ ਝੱਲਦੀ, ਤਿਵੇਂ ਤਿਵੇਂ ਉਹ ਮਨੁੱਖ ਸਗੋਂ
ਆਪਣੇ ਆਲੇ ਦੁਆਲੇ ਚੋਗਾ ਵਲ੍ਹੇਟਦਾ ਜਾਂਦਾ, ਅਤੇ
ਜੋਰ ਨਾਲ ਫੜਕੇ ਸਮੇਟੀ ਜਾਂਦਾ।

ਫੇਰ ਸੂਰਜ ਨਿਕਲਿਆ ਅਤੇ ਉਸਨੇ ਚੰਗੀ ਤਰ੍ਹਾਂ
ਆਪਣੀਆਂ ਕਿਰਨਾਂ ਨਾਲ ਬੱਦਲਾਂ ਨੂੰ ਹਟਾ ਦਿੱਤਾ।
ਉਸ ਰਾਹੀ ਨੂੰ ਧੁੱਪ ਨਾਲ ਵੱਡਾ ਸੁਖ ਹੋਯਾ ਅਤੇ ਪਰਸੇਉ
ਆ ਗਿਆ। ਤਾਂ ਮੁੜ੍ਹਕੇ ਅਤੇ ਧੁੱਪ ਦਾ ਮਾਰਿਆ
ਹੋਯਾ ਓਹ ਭੁੰਜੇ ਬੈਠ ਗਿਆ ਅਤੇ ਆਪਣਾ ਚੋਗਾ
ਲਾਹ ਕੇ ਇੱਕ ਪਾਸੇ ਸੁੱਟ ਦਿੱਤਾ।