ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/113

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੦੮)


ਕਿਉਂ ਜੋ ਜੇ ਕੋਈ ਵਸਤ ਉਨ੍ਹਾਂ ਦੇ ਕੋਲ ਬੀ ਹੋਵੇ ਤਾਂ
ਦੁਜੀ ਦੀ ਮੱਦਤ ਖੁਣੋਂ ਉਹ ਵਸਤ ਨਹੀਂ ਸਕਦੀਆਂ।
ਭਾਵੇਂ ਪਾਸੋਂ ਕੁੱਤਾ ਰੋਟੀ ਲੈ ਜਾਏ, ਇੰਨੀ ਹਿੰਮਤ ਨਹੀਂ
ਕਿ ਹਟਾ ਸੱਕਣ। ਇਸ ਲਈ ਹਰ ਮਰਦ ਅਤੇ
ਤ੍ਰੀਮਤ ਨੂੰ ਚਾਹੀਦਾ ਹੈ ਕਿ ਆਲਸ ਛੱਝ ਕੇ ਆਪੋ ਆਪਣੇ
ਕੰਮ ਧੰਪੇ ਵਿੱਚ ਸਦਾ ਲੱਗੇ ਰਹਿਣ॥

ਸਕੂਲ ਵਿੱਚ ਪੜ੍ਹਣ ਵਾਲੀਆਂ ਕੁੜੀਆਂ ਨੂੰ
ਪੜ੍ਹਣ ਲਿਖਣ ਵਿੱਚ ਆਲਸ ਨਹੀਂ ਕਰਨਾ ਚਾਹੀਦਾ।
ਰੋਜ਼ ਦੀ ਸੰਥਾ ਬਰਾਬਰ ਯਾਦ ਕਰਨੀ ਅਤੇ ਲਿਖਾਈ
ਬੀ ਜਿੰਨੀ ਕਰਨੀ ਹੋਵੇ ਕਰਨੀ ਚਾਹੀਦੀ ਹੈ। ਕਈ
ਕੁੜੀਆਂ ਆਲਸ ਕਰਕੇ ਕਹਿ ਦੇਂਦੀਆਂ ਹਨ ਕਿ ਅੱਜ
ਤਾਂ ਪੜ੍ਹਣ ਨੂੰ ਜੀ ਨਹੀਂ ਚਾਹੁੰਦਾ। ਚਲੋ ਕੱਲ ਕੱਠੀਆਂ
ਹੀ ਦੋਵੇਂ ਸੰਥਾ ਯਾਦ ਕਰ ਲਵਾਂ ਗੀਆਂ। ਪਰ ਦੋ ਦਿਨ
ਦਾ ਕੰਮ ਇੱਕ ਦਿਨ ਵਿੱਚ ਕਰਨਾ ਸੌਖਾ ਨਹੀਂ। ਜੋ
ਕੰਮਚੋਰ ਹੈ ਉਹਦੇ ਕੰਮ ਕਦੇ ਪੂਰੇ ਨਹੀਂ ਹੋਣਗੇ। ਸੋ
ਵੇਲੇ ਸਿਰ ਕੰਮ ਕਰਨ ਤੋਂ ਉੱਕਨਾ ਮੂਰਖਤਾਈ ਹੈ।

ਦੋਹਰਾ ॥


ਆਲਸ ਭਾਰਾ ਰੋਗ ਹੈ ਜਿਸ ਨੇ ਚੰਬੜ ਜਾਇ।
ਹੋਇ ਨਕਾਰਾ ਜਗ ਵਿਖੇ ਸਦਾ ਬਹੁਤ ਦੁਖਪਾਇ॥