ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/114

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੦੯)



(੫੫) ਪੱਥਰ ਦਾ ਕੋਲਾ ॥


ਜਿਸ ਤਰ੍ਹਾਂ ਲੂਣ ਖਾਨਾਂ ਵਿੱਚੋਂ ਨਿਕਲਦਾ ਹੈ।
ਏਸੇ ਤਰ੍ਹਾਂ ਹੋਰ ਹੋਰ ਵਸਤਾਂ ਬੀ ਖਾਨਾਂ ਵਿੱਚੋਂ ਨਿਕਲਦੀਆਂ
ਹਨ। ਆਓ ਅੱਜ ਤੁਹਾਨੂੰ ਪੱਥਰ ਦੇ ਕੋਲੇ ਦਾ ਹਾਲ
ਸੁਣਾਈਏ ਇਹ ਬੀ ਖਾਨਾਂ ਵਿੱਚੋਂ ਨਿਕਲਦਾ ਜੇ॥

ਭਲਾ ਦੱਸੋ ਖਾਂ ਲੱਕੜੀ ਦਾ ਕੋਲਾਂ ਕੀਕੁਰ ਬਨਦਾ
ਹੈ? ਬਲੀਆਂ ਹੋਈਆਂ ਲੱਕੜੀਆਂ ਨੂੰ ਪਾਣੀ ਨਾਲ
ਬੁਝਾਈਦਾ ਹੈ ਤਾਂ ਕੋਲੇ ਬਨ ਜਾਂਦੇ ਹਨ। ਕੋਲੇ ਚੰਗੇ
ਉਹ ਹੁੰਦੇ ਹਨ ਜੇਹੜੇ ਲੱਕੜਾਂ ਸਾੜ ਕੇ ਅਤੇ ਮਿੱਟੀ
ਵਿੱਚ ਦੱਬ ਕੇ ਬਣਾਏ ਜਾਣ। ਉਨ੍ਹਾਂ ਨੂੰ ਬਾਲੀਏ ਤਾਂ
ਬਹੁਤ ਛੇਤੀ ਭਖਦੇ ਹਨ। ਤਾਉ ਬੀ ਉਨ੍ਹਾਂ ਦਾ ਬਹੁਤ
ਹੁੰਦਾ ਹੈ। ਤੁਸੀਂ ਕਦੇ ਰੇਲ ਵੇਖੀ ਹੈ, ਉਹਦੇ ਇੰਜਨ
ਅਰਥਾਤ ਬੰਬੇ ਵਿੱਚ ਕਿੰਨੀ ਅੱਗ ਬਲਦੀ ਹੈ। ਪਾਣੀ
ਅਤੇ ਅੱਗ ਦੇ ਜੋਰ ਨਾਲ ਇੰਜਨ ਟੁਰਦਾ ਹੈ। ਇਸ
ਇੰਜਨ ਵਿੱਚ ਲੱਕੜਾਂ ਨਹੀਂ ਬਣਦੀਆਂ। ਨਾਂ ਲੱਕੜੀ
ਦਾ ਕੋਲਾ ਬਲਦਾ ਹੈ। ਇਸ ਵਿੱਚ ਪੱਥਰ ਦਾ ਕੋਲਾ
ਬਾਲਦੇ ਹਨ। ਇਹ ਕੋਲਾ ਲੂਣ ਵਾਕਣ ਖਾਨਾਂ ਵਿੱਚੋਂ
ਹੀ ਨਿਕਲਦਾ ਹੈ ਤੇ ਪੱਥਰ ਵਾਕਣ ਹੀ ਇਹ ਦੀਆਂ
ਸਿਲਾਂ ਹੁੰਦੀਆਂ ਹਨ ਇਸ ਲਈ ਇਹ ਨੂੰ ਪੱਬਰ ਦਾ
ਕੋਲਾ ਆਖਦੇ ਹਨ।