ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/115

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੧੦)


ਪੰਜਾਬ ਦੇਸ਼ ਵਿੱਚ ਲੂਣ ਦੀ ਖਾਨ ਦੇ ਕੋਲ ਹੀ
ਦੰਦੋਟ ਨਾਮੀ ਖਾਨ ਹੈ, ਇਹ ਕੋਲਾ ਇਸ ਖਾਨ ਵਿੱਚੋਂ
ਨਿਕਲਦਾ ਹੈ ਅਤੇ ਰੇਲਾਂ ਵਿੱਚ ਬਾਲਣ ਲਈ ਦੂਰ ਦੂਰ
ਭੇਜਿਆ ਜਾਂਦਾ ਹੈ। ਕੋਲਾ ਢੋਣ ਲਈ ਦੰਦੋਟ ਤੋੜੀ
ਬਰਾਬਰ ਰੇਲ ਬਣੀ ਹੋਈ ਹੈ। ਭਲਾਂ ਦੱਸੋ ਖਾਂ, ਇਸ
ਖਾਨ ਵਿੱਚ ਇਹ ਕੋਲਾ ਕਿੱਥੋਂ ਆਇਆ? ਕੀ ਪੱਥਰ
ਸੜ ਸੜ ਕੇ ਕੋਲਾ ਬਨ ਗਏ ਹਨ? ਨਹੀਂ। ਗੱਲ
ਇਹ ਹੈ ਜੋ ਕਿਸੇ ਸਮੇਂ, ਰੱਬ ਜਾਣੇ ਕਿਸੇ ਤਰ੍ਹਾਂ ਵੱਡਿਆਂ
ਵੱਡਿਆਂ ਬ੍ਰਿਛ ਦੇ ਬਣ ਪਹਾੜਾਂ ਹੇਠ ਆ ਗਏ ਤੇ
ਹਜ਼ਾਰਾਂ ਵਰ੍ਹਿਆਂ ਤਾਈਂ ਹੇਠਾਂ ਹੀ ਦੱਬੇ ਰਹੇ। ਜਿਮੀ ਦੀ
ਗਰਮੀ ਨਾਲ ਸੜ ਸੜ ਵਿੱਚੇ ਕੋਲਾ ਹੋ ਗਏ। ਹਣ ਜਾਂ
ਪਹਾੜਾਂ ਨੂੰ ਪੁੱਟਿਆ ਤਾਂ ਵਿੱਚੋਂ ਖਾਨ ਨਿਕਲ ਆਈ।
ਨਿਰਾ ਨਾਉਂ ਹੀ ਪੱਥਰ ਦਾ ਕੋਲਾ ਹੈ, ਕਿਸੇ ਵੱਡੇ ਕੋਲੇ ਨੂੰ
ਭੰਨ ਕੇ ਵੇਖੀਏ, ਤਾਂ ਬਿਛੀ ਦੇ ਅੰਗ ਪੱਤ੍ਰਾਂ ਤੀਕਣ ਬੀ,
ਇਸ ਵਿੱਚ ਨਜ਼ਰ ਆਉਂਦੇ ਹਨ॥

(੬) ਜਿਮੀਦਾਰ ਅਤੇ ਕੂੰਜ ਦੀ
ਕਹਾਣੀ ॥


ਇੱਕ ਜ਼ਿਮੀਦਾਰ ਨੇ ਆਪਣੀ ਪੈਲੀ ਵਿੱਚ ਜਾਲ
ਤਾਣਿਆ, ਜਿਸ ਤੋਂ ਉਹ ਪੰਛੀ ਫਸ ਜਾਣ ਜੋ ਉਹਦੀ