ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/116

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੧੧)


ਉੱਗੀ ਉਗਾਈ ਹੋਈ ਹਵਾਈ ਖੇਤਾਂ ਨੂੰ ਖਾ ਜਾਂਦੇ ਸਨ,
ਜਦ ਉਹ ਜਾਲ ਬੰਨ੍ਹੇ ਗਿਆ ਜੇ ਵੇਖੀਏ, ਕਿੰਨੇਕੁ ਪੰਛੀ
ਫ਼ਸ਼ੇ ਹਨ, ਤਾਂ ਉਨ੍ਹਾਂ ਵਿੱਚ ਇੱਕ ਕੂੰਜ ਨਜ਼ਰ ਆਈ।
ਕੂੰਜ ਨੇ ਆਖਿਆ ਮੈਨੂੰ ਛੱਡ ਦੇਹ, ਮੇਰੀ ਜਿੰਦ ਨਾਂ ਕੱਢ
ਮੈਂ ਹੋਰਨਾਂ ਪੰਛੀਆਂ ਵਰਗੀ ਨਹੀਂ, ਮੈਂ ਤਾਂ ਤੇਰਾ ਇੱਕ
ਚੌਲ ਦਾ ਦਾਣਾਂ ਬੀ ਨਹੀਂ ਖਾਧਾ, ਤੂੰ ਵੇਖਦਾ ਹਾਂ, ਮੈਂ ਤਾਂ
ਗਰੀਬਣੀ ਅਤੇ ਬਦੇਸੀ ਕੂੰਜ ਹਾਂ ਜੋ ਸਭਨਾਂ ਪੰਛੀਆਂ
ਨਾਲੋਂ ਚੰਗੀ ਅਤੇ ਗੁਣ ਵਾਲੀ ਹਾਂ॥

ਤਾਂ ਉਸ ਜਿਮੀਂਦਾਰ ਨੇ ਆਖਿਆ, ਗੱਪਾਂ ਨਾ
ਮਾਰ, ਕੀ ਜਾਣਾ ਏ ਏਹ ਸੱਚ ਹੈ ਕਿ ਝੂਠ, ਮੈਂ ਤਾਂ ਇਹ
ਜਾਣਦਾ ਹਾਂ, ਕਿ ਜੇਹੜੇ ਮੇਰ ਚੌਲ ਖਾਂਦੇ ਸਨ ਤੂੰ ਬੀ
ਉਨ੍ਹਾਂ ਦੇ ਨਾਲ ਹੀ ਫਸੀ ਹੈ। ਇਸ ਕਰਕੇ ਤੈਨੂੰ ਬੀ
ਉਨ੍ਹਾਂ ਦੀ ਸੰਗਤ ਦਾ ਡੰਡ ਮਿਲੇਗਾ। "ਸੰਗ ਲੱਗ ਤਰੇ
ਅਤੇ ਕੁਸੰਗ ਲੱਗ ਡੂੱਬੇ"॥

(੫੭) ਘਰ ਦੀ ਸਫ਼ਾਈ ॥


ਜਿਸ ਘਰ ਵਿੱਚ ਅਸੀਂ ਰਹੀਏ ਉਹਨੂੰ ਸਫ਼ਾ
ਜਰੂਰ ਰੱਖਣਾ ਚਾਹੀਦਾ ਹੈ। ਨਿੱਕੀਆਂ ਕੁੜੀਆਂ ਦੀ ਘਰ
ਦੀ ਸਫ਼ਾਈ ਕਰਨ ਵਿੱਚ ਮਾਂ ਦੀ ਮੱਦਦ ਕਰਕੇ ਕੰਮ
ਹੋਲਾ ਕਰ ਸਕਦੀਆਂ ਹਨ। ਜਿਸ ਘਰ ਵਿੱਚ ਸਫਾਈ