ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/117

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੧੨)


ਨਹੀਂ ਹੁੰਦੀ ਉੱਥੇ ਕੂੜਾ ਕੱਠਾ ਹੁੰਦਾ ਰਹਿੰਦਾ ਹੈ। ਇੱਕ
ਤਾਂ ਕੂੜੇ ਵਾਲੀ ਥਾਂ ਅੱਖਾਂ ਨੂੰ ਹੱਛੀ ਨਹੀਂ ਲੱਗਦੀ। ਨਾਂ
ਬੈਹਣ ਨੂੰ ਜੀ ਚਾਹੁੰਦਾ ਹੈ ਨਾਂ ਕੋਈ ਚੀਜ਼ ਰੱਖ ਸਕੀਦੀ
ਹੈ। ਜੇ ਓਥੇ ਬੈਠੀਏ ਓਏ ਤਾਂ ਕੱਪੜੇ ਅਤੇ ਸ਼ਰੀਰ
ਮੈਲਾ ਹੁੰਦਾ ਹੈ। ਜੇ ਉੱਥੇ ਕੋਈ ਚੀਜ਼ ਟਿਕਾਈਏ ਤਾਂ
ਚੀਜ ਵਿਗੜ ਜਾਂਦੀ ਹੈ। ਵੇਦ ਕਈ ਵਾਰ ਪਏ ਪਏ ਕੂੜੇ
ਵਿੱਚੋਂ ਬਦਬੋ ਆਉਣ ਲੱਗ ਪੈਂਦੀ ਹੈ। ਸਿਆਣੇ ਆਖਦੇ
ਹਨ ਕਿ ਕੂੜੇ ਵਿੱਚ ਬਿਮਾਰੀ ਦੇ ਬੀ ਓਪਜਦੇ ਹਨ।
ਇਸੇ ਲਈ ਜੇਹੜਾ ਘਰ ਗੰਦਾ ਹੋਵੇ ਉੱਥੇ ਰਹਿਣ ਵਾਲੇ
ਨਿੱਤ ਰੋਗੀ ਹੁੰਦੇ ਹਨ। ਸਫਾਈ ਰੱਖਣ ਨਾਲ ਘਰ
ਵਾਲਿਆਂ ਦਾ ਸ਼ਰੀਰ ਨਰੋਆਂ ਰਹਿੰਦਾ ਹੈ।

ਹੁਣ ਅਸੀਂ ਘਰ ਨੂੰ ਸਫਾ ਰੱਖਣ ਦੇ ਉਪਾਉ
ਦੱਸਦੇ ਹਾਂ। ਪਹਿਲੀ ਗੱਲ ਤਾਂ ਇਹ ਹੈ ਕਿ ਸਾਰੇ ਘਰ
ਵਿੱਚ ਰੋਜ ਇੱਕ ਵਾਰੀ ਬਹਾਰੀ ਫਿਰਨੀ ਚਾਹੀਦੀ ਹੈ।
ਜਿੱਥੇ ਰੋਟੀ ਪੱਕਦੀ ਹੋਵੇ ਜਾਂ ਕਿਸੇ ਹੋਰ ਥਾਂ ਜੇ ਕੂੜਾ
ਅਤੇ ਮੈਲਾ ਪਾਣੀ ਭੋੰ ਉੱਤੇ ਡਿੱਗਦਾ ਹੋਵੇ ਤਾਂ ਉਸਥਾਂ ਨੂੰ
ਸਬਰ ਕੇ ਪੋੱਚਾ ਪਾਓ। ਪਰ ਜੇ ਪੱਕੀ ਜਗਾ ਹੋਵੇ ਤਾਂ
ਨਿਰੇ ਧੋ ਲੈਣ ਨਾਲ ਹੀ ਸਫ਼ਾਈ ਹੋ ਜਾਏਗੀ। ਅੱਠੀਂ
ਦਿਨੀਂ ਕੰਧਾਂ ਨੂੰ ਝਾੜੋ ਅਤੇ ਪਰਨੇ ਨਾਲ ਘਰ ਦੇ ਮਾਲ
ਅਸਬਾਬ ਨੂੰ ਪੂੰਝ ਕੇ ਸਾਫ਼ ਰਖੋ॥