ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/118

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੧੩)


ਘਰ ਵਿੱਚ ਥਾਂ ਥਾਂ ਫਲਾਂ ਦੇ ਛਿੱਲੜ ਅਤੇ ਜੂਠੇ
ਟੁੱਕ, ਸਲੂਣਾਂ ਜਾਂ ਸੁਆਹ ਖੇਹ ਨ ਖਲੇਰੋ। ਨੁੱਕਰ
ਵਿੱਚ ਜਾਂ ਜਿੱਥੇ ਬੈਠੀਆਂ ਹੋਵੇ ਥੁੱਕ ੨ ਕੇ ਥਾਂ ਨਾਂ ਗੰਦੀ
ਕਰੋ। ਕੂੜੇ ਕਟਕੇ ਲਈ ਇੱਕ ਵੱਖਰੀ ਥਾਂ ਠਰਹਾ ਛੱਡੋ।
ਜਿੱਥੋਂ ਚੂੜ੍ਹਾ ਰੋਜ਼ ਦੇ ਰੋਜ਼ ਚੁੱਕ ਲੈ ਜਾਏ। ਸੇਹਦਖਾਨਾਂ
ਪਾਣੀ ਨਾਲ ਧੁਆਉਂਦੇ ਰਹਿਣਾ ਚਾਹੀਦਾ ਹੈ ਅਤੇ
ਗੰਦਗੀ ਉੱਤੇ ਸੁੱਕੀ ਮਿੱਟੀ ਪਾ ਛੱਡਣਾ ਹੱਛੀ ਹੈ। ਇਨ੍ਹਾਂ
ਗੱਲਾਂ ਦਾ ਧਯਾਨ ਰੱਖਣ ਨਾਲ ਘਰ ਸਫ਼ਾ ਰਹੇਗਾ॥

ਦੋਹਰਾ


ਘਰ ਨੂੰ ਝਾੜ ਬੁਹਾਰ ਕੇ ਡਾਢਾ ਰੱਖ ਸਫ਼ਾ।
ਸੁਖੀ ਰਹਿਣ ਜੇ ਚਾਹੁੰਦੀ ਘਰ ਵਿੱਚ ਗੰਦ ਨ ਪਾ॥

(੫੮) ਅਸ਼ਨਾਨ ਅਰਥਾਤ
ਨ੍ਹਾਉਣਾ ॥੧॥


ਕਰ ਅਸ਼ਨਾਨ ਉਠ ਜਾਗ ਪਿਆਰੀ।
ਰਹੇਂ ਨਰੋਈ ਉਮਰਾ ਸਾਰੀ॥
ਮਲ ਕੇ ਪਿੰਡਾ ਨ੍ਹਾਵੋ ਧੋਵੋ।
ਪੂੰਝੋ ਫੇਰ ਉੱਜਲੇ ਹੋਵੋ ॥੧॥
ਨਿਤ ਨ੍ਹਾਉਣ ਦਾ ਨੇਮ ਕੇ ਧਾਰੇ॥
ਰੋਮ ਖੁੱਲ੍ਹਦੇ ਤਿਸ ਦੇ ਸਾਰੇ॥