ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/120

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੧੫)



(੫੯) ਲਹੌਰ ਸ਼ਹਿਰ ੧॥


ਇਹ ਵੱਡਾ ਪੁਰਾਣਾ ਸ਼ਹਿਰ ਹੈ। ਰਾਵੀ ਦਰਯਾ
ਦੇ ਖੱਬੇ ਕੰਢੇ ਤੇ ਵਸਦਾ ਹੈ। ਮੁੱਢ ਕਦੀਮ ਤੋਂ ਪੰਜਾਬ ਦੀ
ਰਾਜਧਾਨੀ ਏਥੇ ਹੀ ਰਹੀ ਹੈ। ਜੇਹੜਾ ਰਾਜਾ ਬਾਦਸ਼ਾਹ
ਜਾਂ ਸੂਬਾ ਹੋਇਆ, ਏਥੇ ਹੀ ਰਹਿੰਦਾ ਰਿਹਾ। ਏਸੇ
ਕਰਕੇ ਏਥੇ ਬਾਦਸ਼ਾਹੀ ਮਕਾਨ ਬਹੁਤ ਹਨ।

ਥੋੜਾ ਚਿਰ ਹੋਇਆ ਸ਼ਹਿਰ ਦੇ ਦੁਆਲੇ
ਵੱਡੀ ਉੱਚੀ ਕੰਧ ਚੜ੍ਹੀ ਹੋਈ ਸੀ ਜੋ ਹੁਣ ਬਹੁਤ
ਸਾਰੀ ਢੈ ਗਈ ਹੈ। ਉਸ ਵਿੱਚ ਬਾਰਾਂ ੧੨ ਦਰਵਾਜੇ
ਹਨ, ਜਿਸ ਵਿੱਚ ਪੁਲਸ ਦੇ ਸਿਪਾਹੀ ਪਹਿਰਾ ਦੇਂਦੇ
ਹਨ। ਸ਼ਹਿਰ ਦੇ ਦੁਆਲੇ ਬਾਗ਼ ਹਨ, ਜਿਨ੍ਹਾਂ
ਵਿੱਚ ਨਹਿਰ ਫਿਰੀ ਹੋਈ ਹੈ। ਅਤੇ ਸੈਲ ਕਰਨ
ਲਈ ਸੜਕਾਂ ਹਨ॥

ਸ਼ਹਿਰ ਦੇ ਬਜਾਰ ਬਹੁਤ ਸੌੜੇ ਹਨ। ਬਹੁਤੇ
ਮਕਾਨ ਤ੍ਰੈ ਛੱਤੇ ਹਨ। ਗਲੀਆਂ ਬਹੁਤ ਸੌੜੀਆਂ ਹਨ
ਇਸ ਲਈ ਵਾ ਹੱਛੀ ਨਹੀਂ ਰਹਿ ਸਕਦੀ, ਜਿਸ
ਕਰਕੇ ਲੋਕ ਲਿੱਸੇ ਹਨ ਅਤੇ ਉਨ੍ਹਾਂ ਦਾ ਰੰਗ ਪੀਲਾ
ਹੈ। ਸ਼ਹਿਰ ਦੇ ਅੰਦਰ ਸੁਨਹਿਰੀ ਮਸੀਤ ਬੜੀ ਅਚਰਜ