ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/121

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੧੬)


ਬਣੀ ਹੋਈ ਹੈ। ਸ਼ਹਿਰ ਦੇ ਉੱਤਰ ਵੱਲ ਬਾਦਸ਼ਾਹੀ
ਮਸੀਤ ਹੈ, ਇਹ ਵੱਡੀ ਖੁੱਲ੍ਹੀ ਹੈ। ਇਸ ਦੇ ਅੰਦਰ
ਗੁੰਬਦ ਅਰਥਾਤ ਬੁਰਜ ਹਨ ਜਿਨ੍ਹਾਂ ਦੇ ਵੇਖਣ ਤੋਂ
ਬਣਾਉਣ ਵਾਲੇ ਦੇ ਕਾਰੀਗਰੀ ਨਜਰ ਆਉਂਦੀ ਹੈ।
ਮਸੀਤ ਦੀਆਂ ਚੌਹਾਂ ਗੁੱਠਾਂ ਤੇ ਵੱਡੇ ਉੱਚੇ ਮੁਨਾਰੇ
ਬਣੇ ਹੋਏ ਹਨ। ਮੁਨਾਰਿਆਂ ਤੇ ਚੜ੍ਹ ਕੇ ਵੇਖੀਏ,
ਤਾਂ ਸਾਰਾ ਸ਼ਹਿਰ ਦਿੱਸਦਾ ਹੈ। ਉੱਤੇ ਚੜ੍ਹਣ ਲਈ
ਫੇਰਵੀਆਂ ਪੌੜੀਆਂ ਬਨੀਆਂ ਹੋਈਆਂ ਹਨ।

ਅੰਗ੍ਰੇਜ਼ਾਂ ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ
ਪੰਜਾਬ ਵਿੱਚ ਰਾਜ ਕਰਦੇ ਸਨ। ਉਹ ਬੀ ਲਾਹੌਰ
ਰਹਿੰਦੇ ਸਨ। ਮਸੀਤ ਦੇ ਕੋਲ ਹੀ ਮਹਾਰਾਜਾ ਸਾਹਿਬ
ਦੀ ਬਾਰਾਂਦਰੀ ਤੇ ਸਮਾਧ ਹੈ। ਬਾਰਾਂਦਰੀ ਦੇ ਦੁਆਲੇ
ਇੱਕ ਛੋਟਾ ਜਿਹਾ ਬਗੀਚਾ ਹੈ ਜਿਸ ਨੂੰ ਹਜੂਰੀ
ਬਾਗ ਆਖਦੇ ਹਨ॥

ਬਾਗ਼ ਦੇ ਲਾਗੇ ਬਾਦਸ਼ਾਹੀ ਕਲਾ ਹੈ। ਕਿਲੇ
ਵਿੱਚ ਫ਼ੌਜ ਦੇ ਸਿਪਾਹੀ ਰਹਿੰਦੇ ਹਨ। ਅੰਦਰ ਇੱਕ
ਸ਼ੀਸ਼ ਮਹਿਲ ਬੀ ਬੜਾ ਸੁੰਦਰ ਹੈ। ਇਹ ਕਿਲਾ
ਅਕਬਰ ਬਾਦਸ਼ਾਹ ਨੇ ਬਣਵਾਇਆ ਸੀ। ਬੂਹੇ ਤੇ
ਗੋਰਿਆਂ ਦਾ ਪਹਿਰਾ ਹੈ। ਜਿਲੇ ਦੇ ਸਾਹਿਬ ਅਰਥਾਤ
ਡਿਪਟੀ ਕਮਿਸ਼ਨਰ ਦੀ ਆਗਯਾ ਬਿਨਾ ਕੋਈ